8 ਘੰਟੇ ਬੰਦ ਰਹੇਗੀ ਬਿਜਲੀ, Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

Wednesday, Feb 04, 2026 - 07:48 PM (IST)

8 ਘੰਟੇ ਬੰਦ ਰਹੇਗੀ ਬਿਜਲੀ, Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

ਹਰਚੋਵਾਲ/ਗੁਰਦਾਸਪੁਰ (ਵਿਨੋਦ) - ਬਿਜਲੀ ਵਿਭਾਗ ਦਫ਼ਤਰ ਤੁਗਲਵਾਲ ਹਰਚੋਵਾਲ ਦੇ ਉਪ ਮੰਡਲ ਅਫ਼ਸਰ ਇੰਜੀ. ਕੁਲਜੀਤ ਸਿੰਘ, ਜੇ.ਈ ਸਰਬਜੀਤ ਸਿੰਘ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 5 ਜਨਵਰੀ ਦਿਨ ਵੀਰਵਾਰ ਨੂੰ ਤੁਗਲਵਾਲਾ ਤੋਂ ਚੱਲਦੀ ਬਿਜਲੀ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ, ਕਿਉਂਕਿ 132 ਕੇ.ਵੀ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ 66 ਕੇ.ਵੀ ਲਾਈਨ ਹਰਚੋਵਾਲ ਦੀ ਸ਼ਟ ਡਾਊਨ ਹੋਣ ਕਰਕੇ ਸਾਰੇ 66 ਕੇ.ਵੀ ਸ/ਸ ਰਿਪੇਅਰ ਕੀਤੀ ਜਾ ਰਹੀ ਹੈ। ਇਸ ਲਈ ਹਰਚੋਵਾਲ ਤੋਂ ਚਲਦੀ ਬਿਜਲੀ ਦੀ ਸਪਲਾਈ 24 ਘੰਟੇ ਵਾਲੀ ਅਤੇ ਕਿਸਾਨਾਂ ਦੀਆਂ ਮੋਟਰਾਂ ਦੀ ਬਿਜਲੀ ਦੀ ਇਨ੍ਹਾਂ ਫੀਡਰਾਂ ਤੋਂ ਚੱਲਦੀ ਬਿਜਲੀ ਦੀ ਸਪਲਾਈ ਸਵੇਰੇ 09:00 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ।

ਇਸ ਦੇ ਨਾਲ ਹੀ ਇੰਜੀ. ਭੁਪਿੰਦਰ ਸਿੰਘ ਉਪ ਮੰਡਲ ਅਫਸਰ ਸ਼ਹਿਰੀ ਗੁਰਦਾਸਪੁਰ ਨੇ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਤੋਂ ਚੱਲਦੇ 11ਕੇ.ਵੀ ਤ੍ਰਿਮੋ ਰੋਡ ਫੀਡਰ ਦੀ ਬਿਜਲੀ ਸਪਲਾਈ ਦੀ ਜ਼ਰੂਰੀ ਮੁਰੰਮਤ ਲਈ ਸਵੇਰੇ 10 ਵਜੇ ਤੋਂ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਨ੍ਹਾਂ ਫੀਡਰਾਂ ਦੇ ਬੰਦ ਹੋਣ ਕਾਰਨ ਤ੍ਰਿਮੋ ਰੋਡ, ਸਰਕਾਰੀ ਕਾਲਜ, ਸੰਤ ਨਗਰ, ਬਾਬਾ ਬੰਦਾ ਬਹਾਦਰ ਕਲੋਨੀ, ਰਜਿੰਦਰਾ ਗਾਰਡਨ ਕਲੋਨੀ ਦੀ ਬਿਜਲੀ ਸਪਲਾਈ ਪ੍ਰਭਾਵਤ ਰਹੇਗੀ।

ਨੂਰਪੁਰਬੇਦੀ (ਸੰਜੀਵ ਭੰਡਾਰੀ) - ਐੱਸ. ਡੀ. ਓ . ਪੰਜਾਬ ਰਾਜ ਪਾਵਰਕਾਮ ਲਿਮਿਟਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਇੰਜੀਨੀਅਰ ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਵਿਭਾਗ ਦੇ ਜੇ. ਈ . ਰੋਹਿਤ ਕੁਮਾਰ ਨੇ ਦੱਸਿਆ ਕਿ 11 ਕੇ. ਵੀ . ਪਿੰਡ ਬਸੀ ਦੇ ਫੀਡਰ ਦੀ ਸ਼ੈਡਿਊਲ ਮੁਰੰਮਤ ਕੀਤੇ ਜਾਣ ਕਾਰਨ ਇਸ ਅਧੀਨ ਪੈਂਦੇ ਚੈਹਿੜ ਮਜਾਰਾ, ਬੜਵਾ, ਲਾਲਪੁਰ, ਮੀਰਪੁਰ, ਭਟੋਲੀ, ਸਸਕੌਰ, ਖੇੜੀ, ਰੌਲੀ, ਝਿੰਜੜੀ, ਮੂਸਾਪੁਰ, ਬਸੀ, ਚਨੌਲੀ, ਸ਼ਾਹਪੁਰ ਬੇਲਾ, ਕੂੰਭੇਵਾਲ ਅਤੇ ਸੇਖਪੁਰ ਆਦਿ ਪਿੰਡਾਂ ਦੀਆਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ 5 ਫਰਵਰੀ ਨੂੰ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਬੰਦ ਰੱਖੀ ਜਾਵੇਗੀ। ਜਦ ਕਿ ਉਕਤ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਨਿਰਵਿਘਨ ਜਾਰੀ ਰਹੇਗੀ। ਚਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।

ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ)-ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਜੇ. ਈ. ਅਜਮੇਰ ਸਿੰਘ ਰਾਹੀਂ ਦੱਸਿਆ‌ ਜਾਂਦਾ ਹੈ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ 11 ਕੇ.ਵੀ. ਸੈਦਪੁਰ ਫੀਡਰ ਅਧੀਨ ਪੈਂਦੇ ਪਿੰਡ ਧਰਮ ਕੰਡਾ ਡੂਮੇਵਾਲ, ਸੈਦਪੁਰ ,ਬੇਈਂਹਾਰਾ ਦੀ ਬਿਜਲੀ ਸਪਲਾਈ 05/02/2026 ਨੂੰ ਸਵੇਰੇ 010.00 ਤੋਂ ਸ਼ਾਮੀਂ 04.00 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News