ਸਿੰਥੈਟਿਕ ਡੋਰ ਦੀਆਂ 1032 ਰੀਲਾਂ ਤੇ ਪਟਾਕਿਆਂ ਸਣੇ ਦੁਕਾਨਦਾਰ ਕਾਬੂ

01/15/2018 3:59:15 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਸਿੰਥੈਟਿਕ/ਪਲਾਸਟਿਕ ਦੀ ਡੋਰ ਵੇਚਣ ਵਾਲੇ ਇਕ ਵਿਅਕਤੀ ਵਿਰੁੱਧ ਥਾਣਾ ਸਿਟੀ ਸੁਨਾਮ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਐੈੱਸ. ਐੱਚ. ਓ. ਭਰਪੂਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮਿੱਠੂ ਰਾਮ ਨੇ ਰਾਜ ਕੁਮਾਰ ਪੁੱਤਰ ਮਿਹਰ ਚੰਦ ਵਾਸੀ ਵਾਰਡ ਨੰਬਰ 15 ਦੀ ਦੁਕਾਨ 'ਤੇ ਛਾਪਾ ਮਾਰਦਿਆਂ ਸਿੰਥੈਟਿਕ/ਪਲਾਸਟਿਕ ਦੀ ਡੋਰ ਦੀਆਂ 1032 ਰੀਲਾਂ ਤੇ ਵੱਡੀ ਮਾਤਰਾ 'ਚ ਪਟਾਕੇ ਬਰਾਮਦ ਕੀਤੇ। ਮੁਲਜ਼ਮ ਨੂੰ ਕਾਬੂ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News