ਪੁੱਤਰ ਨੂੰ ਵਰਗਲਾ ਕੇ ਲਿਜਾਣ ਵਾਲੇ ਪਿਤਾ ’ਤੇ ਕੇਸ ਦਰਜ
Friday, Jul 20, 2018 - 01:41 AM (IST)
ਅੰਮ੍ਰਿਤਸਰ, (ਬੌਬੀ)- ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਆਪਣੇ ਹੀ ਬੱਚੇ ਨੂੰ ਗੱਲਾਂ ’ਚ ਲੈ ਕੇ ਨਾਲ ਲਿਜਾਣ ਦੇ ਦੋਸ਼ ’ਚ ਬਿਕਰਮਜੀਤ ਸਿੰਘ ਉਰਫ ਬਿੱਕਾ ਪੁੱਤਰ ਦੇਬਾ ਸਿੰਘ ਤੇ ਉਸ ਦੇ ਚਚੇਰੇ ਭਰਾ ਜਰਮਨਜੀਤ ਸਿੰਘ ਪਿੰਡ ਦੁਬੁਰਜੀ ਨਜ਼ਦੀਕ ਸੋਹੀਅਾਂ ਕਲਾਂ ਫਤਿਹਗਡ਼੍ਹ ਚੂਡ਼ੀਆਂ ਰੋਡ ’ਤੇ ਧਾਰਾ 365, 34 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
®ਜਾਣਕਾਰੀ ਅਨੁਸਾਰ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 7 ਸਾਲ ਪਹਿਲਾਂ ਬਿਕਰਮਜੀਤ ਸਿੰਘ ਨਾਲ ਹੋਇਅਾ ਸੀ। ਪਤੀ ਨਾਲ ਲਡ਼ਾਈ ਹੋਣ ਕਾਰਨ ਉਹ ਆਪਣੇ ਦੋਵਾਂ ਬੱਚਿਆਂ ਨਾਲ ਆਪਣੇ ਪੇਕੇ ਘਰ ਰਹਿ ਰਹੀ ਸੀ। ਉਸ ਦਾ ਵੱਡਾ ਪੁੱਤਰ ਏਕਮਜੋਤ ਜੋ ਕਿ ਇਕ ਪ੍ਰਾਈਵੇਟ ਸਕੂਲ ਵਿਚ ਪਡ਼੍ਹ ਰਿਹਾ ਹੈ, ਛੁੱਟੀ ਉਪਰੰਤ ਉਸ ਦੇ ਪਿਤਾ ਦੋਸ਼ੀ ਬਿਕਰਮਜੀਤ ਸਿੰਘ ਨੇ ਉਸ ਨੂੰ ਸੱਦ ਕੇ ਆਪਣੀਆਂ ਗੱਲਾਂ ਵਿਚ ਲੈ ਕੇ ਨਾਲ ਲੈ ਗਿਆ। ਬੱਚਾ ਜਦੋਂ ਸਕੂਲ ਤੋਂ ਘਰ ਨਾ ਪੁੱਜਾ ਤਾਂ ਉਸ ਦੀ ਮਾਂ ਸਾਰਾ ਦਿਨ ਉਸ ਦੀ ਭਾਲ ਕਰਦੀ ਰਹੀ ਅਤੇ ਰਾਤ ਸਮੇਂ ਉਸ ਨੂੰ ਪਤਾ ਲੱਗਾ ਕਿ ਬੱਚੇ ਨੂੰ ਬਿਕਰਮਜੀਤ ਸਿੰਘ ਲੈ ਕੇ ਗਿਆ ਹੈ। ਮੋਬਾਇਲ ’ਤੇ ਗੱਲਬਾਤ ਦੌਰਾਨ ਦੋਸ਼ੀ ਨੇ ਬੱਚਾ ਦੇਣ ਤੋਂ ਮਨ੍ਹਾ ਕਰ ਦਿੱਤਾ, ਉਦੋਂ ਉਸ ਨੂੰ ਪੁਲਸ ਦਾ ਸਹਾਰਾ ਲੈਣਾ ਪਿਆ, ਜਿਸ ’ਤੇ ਥਾਣਾ ਸੀ-ਡਵੀਜ਼ਨ ਦੀ ਸਬ-ਇੰਸਪੈਕਟਰ ਸੁਮਨਪ੍ਰੀਤ ਕੌਰ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
