ਮਾਨ ਸਰਕਾਰ ਨੇ ਪੰਜਾਬ ’ਚ ਬਣਾ ਕੇ ਰੱਖ ’ਤੇ ਐਮਰਜੰਸੀ ਵਾਲੇ ਹਾਲਾਤ : ਤਜਿੰਦਰ ਸਿੰਘ ਨਿੱਝਰ
Tuesday, Feb 10, 2026 - 10:55 AM (IST)
ਕਾਲਾ ਸੰਘਿਆਂ (ਨਿੱਝਰ)-ਸ਼੍ਰੋਮਣੀ ਅਕਾਲੀ ਦਲ ਦੀ ਮੋਹਰਲੀ ਕਤਾਰ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ‘ਆਪ’ ਸਰਕਾਰ ਤੋਂ ਸਾਰੇ ਬਹੁਤ ਦੁਖ਼ੀ ਹੋਏ ਪਏ ਹਨ ਅਤੇ ਉਸ ਘੜੀ ਦੀ ਉਡੀਕ ਕਰ ਰਹੇ ਹਨ, ਜਦ ਇਸ ਸਰਕਾਰ ਨੂੰ ਚੱਲਦਾ ਕਰਕੇ ਪੰਜਾਬੀਆਂ ਦੀ ਕਿਸਮਤ ਖ਼ੁਦ ਪੰਜਾਬੀ ਤੈਅ ਕਰ ਸਕਣ ਵਾਲੀ ਸਰਕਾਰ ਦਾ ਗਠਨ ਕਰਕੇ ਸੂਬੇ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।
ਇਹ ਵਿਚਾਰ ਸ. ਮਜੀਠੀਆ ਨੇ ਫਗਵਾੜਾ-ਜਲੰਧਰ ਹਾਈਵੇਅ ’ਤੇ ਮੈਕਡੋਨਲ ਨਜ਼ਦੀਕ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤਜਿੰਦਰ ਸਿੰਘ ਨਿੱਝਰ, ਸੀਨੀਅਰ ਆਗੂ ਯੁਵਰਾਜ ਸਿੰਘ ਜੱਗੀ ਤੇ ਜੱਗੀ ਜਮਸ਼ੇਰ ਦੀ ਅਗਵਾਈ ਵਿਚ ਮਜੀਠੀਆ ਦੇ ਜੇਲ੍ਹ ਤੋਂ ਰਿਹਾਉ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦਿਆਂ ਰਸਤੇ ’ਚ ਗਰਮਜੋਸ਼ੀ ਨਾਲ ਸਵਾਗਤ ਕਰਨ ਮੌਕੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਇਹ ਵੀ ਪੜ੍ਹੋ: 'ਪੰਜਾਬ ਕੇਸਰੀ' ਦੇ ਹੱਕ 'ਚ ਬੋਲੇ ਮਜੀਠੀਆ, ਸੱਚ ਦੀ ਆਵਾਜ਼ ਦਬਾਉਣ ਵਾਲਿਆਂ ਨੂੰ ਪੰਜਾਬ 'ਚੋਂ ਕੱਢੋ ਬਾਹਰ
ਉਨ੍ਹਾਂ ਕਿਹਾ ਕਿ ਕਰੀਬ ਸਾਢੇ 7 ਮਹੀਨੇ ਬਾਅਦ ਉਨ੍ਹਾਂ ਨੂੰ ਕਥਿਤ ਝੂਠੇ ਕੇਸਾਂ ਦਾ ਸਾਹਮਣਾ ਕਰਦਿਆਂ ਨਾਭਾ ਜੇਲ੍ਹ ਤੋਂ ਰਹਾਈ ਮਿਲੀ ਹੈ, ਜਿਸ ਲਈ ਉਹ ਮਾਣਯੋਗ ਸੁਪਰੀਮ ਕੋਰਟ ਦੇ ਤਹਿ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਰਹੀ ਤਾਂ 2027 ’ਚ ਪੰਜਾਬੀਆਂ ਦੀ ਖ਼ੁਦ ਦੀ ਸਰਕਾਰ ਕਾਇਮ ਕਰਨ ਲਈ ਉਹ ਆਪਣੇ ਪੂਰਾ ਟੁੱਲ ਲਗਾ ਦੇਣਗੇ, ਇਸ ਲਈ ਉਨਾਂ ਨੂੰ ਗੁਰੂ ਸਾਹਿਬ ਜੀ ਜੋਸ਼ ਤੇ ਹੋਸ਼ ਬਖਸ਼ਣਗੇ।
ਮਜੀਠੀਆ ਨੇ ਅਖੀਰ ’ਚ ਤਜਿੰਦਰ ਸਿੰਘ ਨਿੱਝਰ, ਯੁਵਰਾਜ ਸਿੰਘ ਜੱਗੀ ਅਤੇ ਜੱਗੀ ਜਮਸ਼ੇਰ ਸਮੇਤ ਸਮੁੱਚੇ ਨੌਜਵਾਨਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਜਲੰਧਰ ਦੇ ਐਂਟਰੀ ਪਲੇਸ ’ਤੇ ਜੀ ਆਇਆਂ ਵੱਡੇ ਕਾਫਲੇ ਦੇ ਰੂਪ ਵਿਚ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਦਾਂ ਸਭ ਦੇ ਰਿਣੀ ਰਹਿਣਗੇ। ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਸਕੱਤਰ ਤਜਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਬਦਲਾਅ ਦੇ ਨਾਂ ਉੱਤੇ ਹੋਂਦ ’ਚ ਆਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਅੰਦਰ ਐਮਰਜੈਂਸੀ ਵਰਗੇ ਭਿਆਨਕ ਹਾਲਾਤ ਬਣਾ ਕੇ ਰੱਖ ਦਿੱਤੇ ਹਨ, ਜਿਸ ਦੇ ਨਤੀਤੇ ਸਭ ਦੇ ਸਾਹਮਣੇ ਹਨ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਦਾ ਵੱਡਾ ਬਿਆਨ! ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ, ਫ਼ੈਸਲਾ ਪੰਜਾਬੀ ਆਪ ਕਰਨਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
