ਲੜਾਈ-ਝਗੜੇ ਨੂੰ ਲੈ ਕੇ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ
Wednesday, Feb 04, 2026 - 11:25 AM (IST)
ਫਿਰੋਜ਼ਪੁਰ (ਕੁਮਾਰ) : ਇੱਥੇ ਲੜਾਈ-ਝਗੜੇ ’ਚ ਲੱਗੀਆਂ ਸੱਟਾਂ ਨੂੰ ਡਾਕਟਰ ਵੱਲੋਂ ਅੰਡਰ ਆਬਜ਼ਰਵੇਸ਼ਨ ਰੱਖਦੇ ਰਿਪੋਰਟ ਦੇਣ ਤੋਂ ਬਾਅਦ ਥਾਣਾ ਮਮਦੋਟ ਦੀ ਪੁਲਸ ਨੇ ਕਰੀਬ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਪਹਿਲਾਂ ਸ਼ਿਕਾਇਤਕਰਤਾ ਅਮਰਚੰਦ ਪੁੱਤਰ ਬੱਗੂ ਸਿੰਘ ਵਾਸੀ ਪਿੰਡ ਚੱਕ ਘੁਭਾਈ ਨੂੰ ਲੜਾਈ ’ਚ ਲੱਗੀਆਂ ਸੱਟਾਂ ਬਾਰੇ ਇਕ ਰਿਪੋਰਟ ਦਰਜ ਕੀਤੀ ਗਈ ਸੀ।
ਇਸ ’ਚ ਡਾਕਟਰ ਵੱਲੋਂ ਲੱਗੀਆਂ 4 ਸੱਟਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ ਸੀ ਅਤੇ ਇਨ੍ਹਾਂ ਸੱਟਾਂ ਦੀ ਐਕਸ-ਰੇਅ ਰਿਪੋਰਟ ਅਤੇ ਡਾਕਟਰ ਵੱਲੋਂ ਦਿੱਤੀ ਗਈ ਰਿਪੋਰਟ ਮਿਲਣ ਤੋਂ ਬਾਅਦ ਪੁਲਸ ਨੇ ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਸੰਦੀਪ ਸਿੰਘ, ਚਰਨਜੀਤ ਸਿੰਘ ਅਤੇ ਕਰੀਬ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
