ਪੰਜਾਬ ਪੁਲਸ ਦਾ DSP ਬਣ ਕੇ ਕੁੜੀ ਨਾਲ ਗਲਤ ਕੰਮ ਕਰਨ ਵਾਲਾ ਗ੍ਰਿਫ਼ਤਾਰ

Sunday, Sep 27, 2026 - 01:15 PM (IST)

ਪੰਜਾਬ ਪੁਲਸ ਦਾ DSP ਬਣ ਕੇ ਕੁੜੀ ਨਾਲ ਗਲਤ ਕੰਮ ਕਰਨ ਵਾਲਾ ਗ੍ਰਿਫ਼ਤਾਰ

ਖੰਨਾ (ਵਿਪਨ): ਪੰਜਾਬ ਪੁਲਸ ਦਾ ਫਰਜ਼ੀ ਡੀ. ਐੱਸ. ਪੀ. ਬਣ ਕੇ ਲੋਕਾਂ 'ਤੇ ਰੌਅਬ ਜਮਾਉਣ ਅਤੇ ਇਸੇ ਪਛਾਣ ਦੀ ਵਰਤੋਂ ਕਰ ਕੇ ਕੁੜੀ ਨੂੰ ਕਥਿਤ ਤੌਰ 'ਤੇ ਆਪਣੇ ਜਾਲ ਵਿਚ ਫਸਾਉਣ ਵਾਲੇ ਮੁਲਜ਼ਮ ਨੂੰ ਖੰਨਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਨਵੀਰ ਸ਼ਰਮਾ ਵਾਸੀ ਪਿੰਡ ਕੱਦੋਂ ਵਜੋਂ ਹੋਈ  ਹੈ। 

ਪੁਲਸ ਮੁਤਾਬਕ ਮੁਲਜ਼ਮ ਦੇ ਖ਼ਿਲਾਫ਼ ਸਿਟੀ ਥਾਣਾ 2 ਖੰਨਾ ਵਿਚ 8 ਅਗਸਤ 2020 ਨੂੰ ਐੱਫ. ਆਈ. ਆਰ. ਨੰਬਰ 123 ਦਰਜ ਕੀਤੀ ਗਈ ਸੀ। ਇਹ ਮਾਮਲੇ ਜਬਰ-ਜ਼ਿਨਾਹ ਦੇ ਦੋਸ਼ਾਂ ਨਾਲ ਸਬੰਧਤ ਹੈ। ਲੰਮੇ ਸਮੇਂ ਤੋਂ ਅਦਾਲਤ ਦੀ ਕਾਰਵਾਈ ਤੋਂ ਗੈਰ ਹਾਜ਼ਰ ਰਹਿਣ ਦੇ ਚਲਦਿਆਂ ਮੁਲਜ਼ਮ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਸੀ। 


author

Anmol Tagra

Content Editor

Related News