ਸਮਰਾਲਾ ਬਾਈਪਾਸ ''ਤੇ ਫੂਡ ਵੈਨ ''ਚ ਧਮਾਕਾ, ਗੈਸ ਸਿਲੰਡਰ ਫਟਣ ਨਾਲ ਇਲਾਕੇ ''ਚ ਮਚੀ ਹਫੜਾ-ਦਫੜੀ

Sunday, Sep 20, 2026 - 10:25 PM (IST)

ਸਮਰਾਲਾ ਬਾਈਪਾਸ ''ਤੇ ਫੂਡ ਵੈਨ ''ਚ ਧਮਾਕਾ, ਗੈਸ ਸਿਲੰਡਰ ਫਟਣ ਨਾਲ ਇਲਾਕੇ ''ਚ ਮਚੀ ਹਫੜਾ-ਦਫੜੀ

ਸਮਰਾਲਾ (ਸਚਦੇਵਾ, ਵਰਮਾ) : ਸਮਰਾਲਾ ਬਾਈਪਾਸ 'ਤੇ ਹਰਿਓ ਰੋਡ ਨੇੜੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਉੱਥੇ ਖੜ੍ਹੀ ਇੱਕ ਫੂਡ ਵੈਨ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਵੈਨ ਵਿੱਚ ਪਿਆ ਗੈਸ ਸਿਲੰਡਰ ਅਚਾਨਕ ਫਟ ਗਿਆ। ਇਸ ਜ਼ੋਰਦਾਰ ਧਮਾਕੇ ਕਾਰਨ ਆਲੇ-ਦੁਆਲੇ ਭਾਰੀ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਅੱਗ ਲੱਗਣ ਤੋਂ ਬਾਅਦ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।

PunjabKesari

ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਹਰਕਤ ਵਿੱਚ ਆਈ ਅਤੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਵਿੱਚ ਜੁਟ ਗਈ। ਫਾਇਰ ਬ੍ਰਿਗੇਡ ਦੇ ਡਰਾਈਵਰ ਸੋਹਣ ਸਿੰਘ ਅਤੇ ਫਾਇਰਮੈਨ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਤੋਂ 15-20 ਮਿੰਟ ਪਹਿਲਾਂ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਟੀਮ ਨੇ ਤੁਰੰਤ ਆਪਣੀ ਗੱਡੀ ਲੈ ਕੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਵੈਨ ਦੇ ਅੰਦਰ ਪਿਆ ਇੱਕ ਸਿਲੰਡਰ ਪਹਿਲਾਂ ਹੀ ਫਟ ਚੁੱਕਾ ਸੀ ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੀ। ਉਹਨਾਂ ਦੱਸਿਆ ਕਿ ਵੈਨ ਵਿੱਚ ਇੱਕ ਨੌਜਵਾਨ ਵੀ ਸੀ ਜਿਸ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਅਤੇ ਦੂਸਰੇ ਸਿਲੰਡਰ ਨੂੰ ਫਟਣ ਤੋਂ ਬਚਾ ਲਿਆ ਗਿਆ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵੈਨ ਨੂੰ ਅੰਦਰੋਂ ਪਲਾਸਟਿਕ, ਫੋਮ ਅਤੇ ਹੋਰ ਜਲਣਸ਼ੀਲ ਸਮਾਨ ਤੇ ਤੇਲ ਆਦਿ ਨਾਲ ਮੋਡੀਫਾਈ ਕੀਤਾ ਗਿਆ ਸੀ। ਇਸ ਵਜ੍ਹਾ ਕਰਕੇ ਧਮਾਕੇ ਤੋਂ ਬਾਅਦ ਅੱਗ ਬਹੁਤ ਤੇਜ਼ੀ ਨਾਲ ਭੜਕ ਗਈ। ਹਾਲਾਂਕਿ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਆਪਣੀ ਸੂਝ-ਬੂਝ ਅਤੇ ਬਹਾਦਰੀ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਵੈਨ ਵਿੱਚ ਮੌਜੂਦ ਦੂਜੇ ਸਿਲੰਡਰ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸ ਨੂੰ ਫਟਣ ਤੋਂ ਬਚਾ ਲਿਆ। ਇਸ ਤੋਂ ਇਲਾਵਾ ਹਾਦਸੇ ਦੇ ਸਮੇਂ ਵੈਨ ਦੇ ਅੰਦਰ ਮੌਜੂਦ ਨੌਜਵਾਨ ਨੂੰ ਵੀ ਸੁਰੱਖਿਅਤ ਬਾਹਰ ਕੱઢ ਲਿਆ ਗਿਆ ਸੀ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਟਲ ਗਿਆ।

PunjabKesari

ਘਟਨਾ ਵਾਲੀ ਥਾਂ 'ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਰੇੜ੍ਹੀਆਂ ਅਤੇ ਫੂਡ ਵੈਨਾਂ ਚਲਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰੁਜ਼ਗਾਰ ਦੇ ਨਾਲ-ਨਾਲ ਸੁਰੱਖਿਆ ਨਿਯਮਾਂ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਅਜਿਹੇ ਵਾਹਨਾਂ ਅਤੇ ਫੂਡ ਵੈਨਾਂ ਵਿੱਚ ਅੱਗ ਬੁਝਾਉਣ ਵਾਲੇ ਫਾਇਰ ਸਿਲੰਡਰ ਲਾਜ਼ਮੀ ਤੌਰ 'ਤੇ ਮੌਜੂਦ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਵਿੱਚ ਅੱਗ ਨੂੰ ਸ਼ੁਰੂਆਤੀ ਪੱਧਰ 'ਤੇ ਹੀ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਵੈਨਾਂ ਨੂੰ ਹਾਈਵੇਅ ਜਾਂ ਮੁੱਖ ਰਸਤਿਆਂ ਤੋਂ ਪਾਸੇ ਸੁਰੱਖਿਅਤ ਸਥਾਨਾਂ 'ਤੇ ਖੜ੍ਹਾ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਅਣਹੋਣੀਆਂ ਘਟਨਾਵਾਂ ਅਤੇ ਵੱਡੇ ਧਮਾਕਿਆਂ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News