ਪੰਜਾਬ ਦੀ ਧੀ ਨੇ ਰਚਿਆ ਇਤਿਹਾਸ, ਕੈਪਟਨ ਨੇ ਦਿੱਤੀ ਵਧਾਈ
Wednesday, Aug 28, 2019 - 02:46 PM (IST)

ਚੰਡੀਗੜ੍ਹ (ਵੈੱਬ ਡੈਸਕ) : ਲੁਧਿਆਣਾ ਦੀ ਧੀ ਸ਼ਾਲੀਜਾ ਧਾਮੀ ਨੇ ਫਲਾਇੰਗ ਯੂਨਿਟ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ ਬਣ ਕੇ ਇਤਿਹਾਸ ਰਚ ਦਿੱਤਾ ਹੈ।
ਧਾਮੀ ਦੀ ਇਸ ਕਾਮਯਾਬੀ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਲਿਖਿਆ ਹੈ ‘ਪੰਜਾਬ ਦੀਆਂ ਧੀਆਂ ਕਿਸੇ ਖੇਤਰ ਵਿਚ ਪਿੱਛੇ ਨਹੀਂ ਹਨ। ਇਸ ਖਬਰ ਨੇ ਮਨ ਖੁਸ਼ ਕਰ ਦਿੱਤਾ, ਲੁਧਿਆਣਾ ਦੀ ਵਿੰਗ ਕਮਾਂਡਰ ਸ਼ਾਲੀਜਾ ਧਾਮੀ ਨੇ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ ਬਣ ਕੇ ਇਤਿਹਾਸ ਰੱਚ ਦਿੱਤਾ ਹੈ। ਇਹ ਨਾ ਸਿਰਫ ਪੰਜਾਬ ਸਗੋਂ ਸਮੁੱਚੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਸ ਖੁਸ਼ੀ ਦੇ ਮੌਕੇ ਮੈਂ ਸ਼ੈਲਜਾ ਧਾਮੀ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਪੂਰਾ ਯਕੀਨ ਹੈ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਦੇਸ਼ ਦਾ ਨਾਂ ਰੋਸ਼ਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਦੱਸ ਦੇਈਏ ਕਿ ਮੰਗਲਵਾਰ ਨੂੰ ਧਾਮੀ ਨੇ ਹਿੰਡਨ ਏਅਰ ਬੇਸ ਵਿਚ ਚੇਤਕ ਹੈਲੀਕਾਪਟਰ ਯੂਨਿਟ ਦੀ ਫਲਾਈਟ ਕਮਾਂਡਰ ਦਾ ਅਹੁਦਾ ਸੰਭਾਲਿਆ।