ਅਵਤਾਰ ਸਿੰਘ ਢਿੱਲੋਂ ਵਰਗੇ ਹਿਸਟੋਰੀਕਲ ਬੰਦੇ ਇਤਿਹਾਸ ਸਿਰਜਦੇ ਨੇ : ਝੱਬਰ

11/17/2017 3:58:37 PM

ਮਾਨਸਾ (ਸੰਦੀਪ ਮਿੱਤਲ) - ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਪਹਿਲੀ ਵਾਰ ਕੈਨੇਡਾ 'ਚ ਦਸਤਾਰ ਅਜ਼ਾਦੀ ਦੇ ਲਈ ਦੋ ਦਹਾਕਿਆਂ ਤੋ ਵੱਧ ਸਮਾਂ ਸੰਘਰਸ਼ ਕਰਨ ਵਾਲੇ ਹਿਸਟੋਰੀਕਲ ਸਿੱਖ ਅਵਤਾਰ ਸਿੰਘ ਢਿੱਲੋਂ ਨੂੰ ਕੈਨੇਡਾ 'ਚ ਵਿਸ਼ੇਸ਼ ਤੌਰ 'ਤੇ ਮਿਲੇ । ਉਨਾਂ ਨੇ ਮਿਲਣੀ ਦੌਰਾਨ ਸ੍ਰੀ ਝੱਬਰ ਦਾ ਕੇਨੈਡਾ ਪੁੱਜਣ 'ਤੇ ਭਰਵਾਂ ਸੁਆਗਤ ਕੀਤਾ। ਇਸ ਮੌਕੇ ਅਵਤਾਰ ਸਿੰਘ ਢਿੱਲੋਂ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਕੈਨੇਡਾ 'ਚ ਮੋਟਰਸਾਇਕਲ ਸਵਾਰ ਨੂੰ ਹੈਲਮਟ ਪਹਿਨਣਾ ਪੈਂਦਾ ਸੀ, ਚਾਹੇ ਉਹ ਗੁਰਸਿੱਖ ਸਰਦਾਰ ਕਿਉਂ ਨਾ ਹੋਵੇ ਪਰ ਮੈ ਇਸ ਲਈ 1976 'ਚ ਸੰਘਰਸ਼ ਸ਼ੁਰੂ ਕੀਤਾ ਕਿ ਸਰਦਾਰ ਆਪਣੇ ਸਿਰ 'ਤੇ ਦਸਤਾਰ ਸਜਾ ਕੇ ਮੋਟਰਸਾਇਕਲ 'ਤੇ ਸਵਾਰ ਹੋ ਸਕਦਾ ਹੈ। ਝੱਬਰ ਨੇ ਦੱਸਿਆ ਕਿ ਇਹੋ ਜਿਹੇ ਹਿਸਟੋਰੀਕਲ ਬੰਦੇ ਇਤਿਹਾਸ ਸਿਰਜਦੇ ਹਨ, ਜਿਸ ਕਰਕੇ ਸਿੱਖਾਂ ਨੇ ਵੱਡੇ-ਵੱਡੇ ਰੁਤਬੇ ਹਾਸਿਲ ਕੀਤੇ ਹਨ । ਸਿੱਖ ਆਪਣੀ ਵੱਖਰੀ ਪਛਾਣ ਰੱਖਦੇ ਹਨ ਆਪਣੀ ਹਸਤੀ ਕਾਇਮ ਰੱਖਣ ਲਈ ਕਾਨੂੰਨ ਦੀ ਲੜਾਈ ਲੜਦੇ ਹਨ। ਸ.ਅਵਤਾਰ ਸਿੰਘ ਢਿਲੋਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਅਕਤੂਬਰ 1999 'ਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਾਂਬੀਰ ਸਿੰਘ ਤੁੰਗ, ਹਰਜਿੰਦਰ ਸਿੰਘ ਸੰਧੂ, ਬੰਤਾ ਸਿੰਘ ਹਾਜ਼ਰ ਸਨ।  


Related News