ਗਾਇਕ ਏਪੀ ਢਿੱਲੋਂ ਦੇ ਸ਼ੋਅ 'ਚ ਲੱਗੇ ਦਿਲਜੀਤ ਦੋਸਾਂਝ ਦੇ ਨਾਅਰੇ, ਬੇਕਾਬੂ ਹੋਏ ਢਿੱਲੋਂ ਨੇ ਭੰਨ ਸੁੱਟਿਆ Guitar

Tuesday, Apr 16, 2024 - 11:32 AM (IST)

ਗਾਇਕ ਏਪੀ ਢਿੱਲੋਂ ਦੇ ਸ਼ੋਅ 'ਚ ਲੱਗੇ ਦਿਲਜੀਤ ਦੋਸਾਂਝ ਦੇ ਨਾਅਰੇ, ਬੇਕਾਬੂ ਹੋਏ ਢਿੱਲੋਂ ਨੇ ਭੰਨ ਸੁੱਟਿਆ Guitar

ਜਲੰਧਰ (ਬਿਊਰੋ) : ਹਾਲ ਹੀ 'ਚ ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਗਾਇਕ ਏਪੀ ਢਿੱਲੋਂ ਨੂੰ ਕੋਚੇਲਾ 'ਚ ਪਰਫਾਰਮ ਕਰਦੇ ਦੇਖਿਆ ਗਿਆ, ਜਿਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਥੇ ਹੀ ਇਸ ਦੌਰਾਨ ਢਿੱਲੋਂ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਢਿੱਲੋਂ ਵਲੋਂ ਕੀਤੀ ਇਸ ਹਰਕਤ ਨੂੰ ਵੇਖ ਕੇ ਪ੍ਰਸ਼ੰਸਕ ਲਗਾਤਾਰ ਉਸ ਦੀ ਆਲੋਚਨਾ ਕਰ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ 'ਤੇ ਏਪੀ ਢਿੱਲੋਂ ਦੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚ ਫੈਨਜ਼ ਗਾਇਕ ਦੇ ਸ਼ੋਅ 'ਚ ਦਿਲਜੀਤ ਦੋਸਾਂਝ ਦੇ ਨਾਂ 'ਤੇ ਨਾਅਰੇ ਲਗਾ ਰਹੇ ਹਨ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਏਪੀ ਢਿੱਲੋਂ ਨੇ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਿਆ। 

ਇਹ ਖ਼ਬਰ ਵੀ ਪੜ੍ਹੋ -  ...ਤਾਂ ਇਨ੍ਹਾਂ ਕਾਰਨਾਂ ਕਰਕੇ ਚਲਾਈਆਂ ਗਈਆਂ ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਆਂ! ਜਾਣ ਲੱਗੇਗਾ ਝਟਕਾ

ਦੱਸ ਦਈਏ ਕਿ ਦਿਲਜੀਤ ਦੋਸਾਂਝ ਮਗਰੋਂ ਏਪੀ ਦੂਜਾ ਪੰਜਾਬੀ-ਭਾਰਤੀ ਕਲਾਕਾਰ ਹੈ, ਜੋ ਕੋਚੇਲਾ 'ਚ ਪਰਫਾਰਮ ਕਰ ਰਿਹਾ ਹੈ। ਦਿਲਜੀਤ ਦੇ ਨਾਂ 'ਤੇ ਏਪੀ ਢਿੱਲੋਂ ਦੀ ਇਸ ਹਰਕਤ 'ਤੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਅਤੇ ਹੁਣ ਲਗਾਤਾਰ ਗਾਇਕ ਦੀ ਅਲੋਚਨਾ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਵਿਗੜੀ ਸਿਹਤ, ਸਾਹ ਲੈਣ ਹੋ ਰਹੀ ਹੈ ਮੁਸ਼ਕਿਲ

ਦੱਸਣਯੋਗ ਹੈ ਕਿ ਏਪੀ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ 'ਚ ਰਹਿੰਦਾ ਹੈ। ਮਸ਼ਹੂਰ ਭਾਰਤ-ਕੈਨੇਡੀਅਨ ਪੌਪ ਗਾਇਕ ਏਪੀ ਢਿੱਲੋਂ ਪੰਜਾਬ ਦੇ ਜ਼ਿਲ੍ਹਾਂ ਗੁਰਦਾਸਪੁਰ ਦੇ ਪਿੰਡ ਮੂਲਿਆਂਵਾਲ ਦੇ ਰਹਿਣ ਵਾਲੇ ਹਨ। ਸਾਲ 2019 'ਚ ਉਨ੍ਹਾਂ ਦਾ ਪਹਿਲਾ ਗੀਤ 'ਫੇਕ' ਰਿਲੀਜ਼ ਹੋਇਆ ਸੀ, ਇਹ ਸਿਰਫ਼ ਆਡੀਓ ਗੀਤ ਸੀ, ਜਿਸ ਨੂੰ ਬਹੁਤੀ ਪ੍ਰਸਿੱਧੀ ਨਹੀਂ ਮਿਲੀ ਸੀ। ਸਾਲ 2020 'ਚ ਰਿਲੀਜ਼ ਹੋਏ ਉਨ੍ਹਾਂ ਦੇ ਗਾਣੇ ‘ਡੈਡਲੀ’ ਨੇ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਦੁਆਈ ਤੇ ‘ਬ੍ਰਾਊਨ ਮੁੰਡੇ’ ਗਾਣੇ ਨੇ ਉਨ੍ਹਾਂ ਨੂੰ ਸਿਖਰਾਂ ਤੱਕ ਪਹੁੰਚਾ ਦਿੱਤਾ। ਉੁਨ੍ਹਾਂ ਦੇ ਕਈ ਗਾਣੇ ਜਿਵੇਂ 'ਇਨਸੇਨ', 'ਮਝੇਲ', 'ਬ੍ਰਾਊਨ ਮੁੰਡੇ' ਤੇ 'ਸਮਰ ਹਾਈ ਯੂਕੇ ਏਸ਼ੀਅਨ' ਅਤੇ ਪੰਜਾਬੀ ਚਾਰਟਸ 'ਚ ਵੀ ਆਪਣੀ ਥਾਂ ਬਣਾ ਚੁੱਕੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News