ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਰੇਡ ਕੀਤੀ ਤਾਂ ਉਡ ਗਏ ਹੋਸ਼
Saturday, Jul 26, 2025 - 03:12 PM (IST)

ਲੁਧਿਆਣਾ (ਗੌਤਮ) : ਫੁੱਲਾਂਵਾਲ ਚੌਕ ਨੇੜੇ ਸਿਟੀ ਪਲਾਜ਼ਾ ਸੈਂਟਰ ਵਿਖੇ ਸਪਾ ਸੈਂਟਰ ਦੀ ਆੜ ’ਚ ਕੁੜੀਆਂ ਤੋਂ ਜ਼ਬਰਦਸਤੀ ਜਿਸਮਫਿਰੋਸ਼ੀ ਦਾ ਧੰਦਾ ਕਰਨ ਦੇ ਦੋਸ਼ ’ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ ਇਮੋਰਲ ਟ੍ਰੈਫਿਕਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਅਰਜੁਨ ਪ੍ਰਸਾਦ ਵਾਸੀ ਜਾਵੜੀ ਕਲਾਂ ਅਤੇ ਮੈਨੇਜਰ ਸਿਮਰਨਜੀਤ ਸਿੰਘ ਵਾਸੀ ਪਿੰਡ ਸੰਗੋਵਾਲ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 1 ਦਿਨ ਦੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ। ਪੁਲਸ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ : ਪੋਤੇ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਦਾਦੇ ਵੱਲੋਂ ਪੁੱਤ ਦਾ ਕਤਲ
ਇੰਸ. ਅਵਨੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਗਸ਼ਤ ਅਤੇ ਚੈਕਿੰਗ ਦੌਰਾਨ ਫੁੱਲਾਂਵਾਲ ਚੌਕ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਿਟੀ ਪਲਾਜ਼ਾ ਸੈਂਟਰ ਦੀ ਜ਼ਮੀਨ ’ਤੇ ਸਥਿਤ ਐੱਲ-5 ਸਪਾ ਸੈਂਟਰ ’ਚ ਜਿਸਮਫਿਰੋਸ਼ੀ ਚੱਲ ਰਹੀ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਮੈਨੇਜਰ ਮਾਸੂਮ ਕੁੜੀਆਂ ਨੂੰ ਪੈਸੇ ਦਾ ਲਾਲਚ ਦੇ ਕੇ ਸਪਾ ਸੈਂਟਰ ਦੀ ਆੜ ’ਚ ਜਿਸਮਫਿਰੋਸ਼ੀ ਕਰਨ ਲਈ ਮਜਬੂਰ ਕਰ ਰਹੇ ਸਨ। ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਮੌਕੇ ’ਤੇ ਛਾਪਾ ਮਾਰਿਆ। ਛਾਪੇਮਾਰੀ ਦਾ ਪਤਾ ਲੱਗਦੇ ਹੀ ਨੇੜਲੇ ਅਤੇ ਹੋਰ ਇਲਾਕਿਆਂ ’ਚ ਸਥਿਤ ਸਪਾ ਸੈਂਟਰਾਂ ’ਚ ਹਫੜਾ-ਦਫੜੀ ਮਚ ਗਈ ਅਤੇ ਜ਼ਿਆਦਾਤਰ ਲੋਕ ਆਪਣੇ ਸਪਾ ਸੈਂਟਰ ਬੰਦ ਕਰ ਕੇ ਭੱਜ ਗਏ। ਪੁਲਸ ਨੇ ਮੌਕੇ ਤੋਂ ਕੁਝ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਕੀਤੀਆਂ ਹਨ, ਜਿਸ ਦੀ ਟੀਮ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ੌਫਨਾਕ ਘਟਨਾ, ਪ੍ਰੇਮੀ ਜੋੜੇ ਨੇ ਇਕ ਦੂਜੇ ਦੇ ਗਲ ਲੱਗ ਛੱਡੇ ਸਾਹ
ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਵ੍ਹਟਸਐਪ ਗਰੁੱਪ ਬਣਾਏ ਸਨ ਅਤੇ ਆਪਣੇ ਨਿਯਮਤ ਗਾਹਕਾਂ ਨੂੰ ਕੁੜੀਆਂ ਦੀਆਂ ਫੋਟੋਆਂ ਅਤੇ ਵਿਸ਼ੇਸ਼ ਡਿਸਕਾਊਂਟ ਭੇਜ ਕੇ ਫਸਾਉਂਦੇ ਸਨ ਅਤੇ ਮੋਬਾਈਲ ’ਤੇ ਉਨ੍ਹਾਂ ਨੂੰ ਕੁੜੀਆਂ ਦੀਆਂ ਫੋਟੋਆਂ ਵੀ ਭੇਜਦੇ ਸਨ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਮਾਮਲੇ "ਤੇ ਹਾਈਕੋਰਟ 'ਚ ਸੁਣਵਾਈ, ਜਾਣੋ ਅਦਾਲਤ ਨੇ ਕੀ ਲਿਆ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e