ਸੀਨੀਅਰ ਮੈਡੀਕਲ ਅਫ਼ਸਰ ਕੋਰੋਨਾ ਪਾਜ਼ੇਟਿਵ ਹੋਣ ’ਤੇ ਆਈ ਡਿਊਟੀ ’ਤੇ, ਕਈ ਕਰਮਚਾਰੀ ਹੋਏ ਪਾਜ਼ੇਟਿਵ
Wednesday, May 19, 2021 - 09:36 AM (IST)
ਸੰਗਤ ਮੰਡੀ (ਮਨਜੀਤ) - ਸੂਬਾ ਸਰਕਾਰ ਵੱਲੋਂ ਕੋਰੋਨਾ ਨੂੰ ਠੱਲ੍ਹ ਪਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਪਰ ਨਿਯਮਾਂ ਦਾ ਪਾਠ ਪੜਾਉਣ ਵਾਲੇ ਖੁਦ ਡਾਕਟਰ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਸੰਗਤ ’ਚ, ਜਿੱਥੇ ਖੁਦ ਸੀਨੀਅਰ ਮੈਡੀਕਲ ਅਫ਼ਸਰ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਦਫ਼ਤਰ ’ਚ ਬੈਠ ਕੇ ਕੰਮ ਕਰਦੀ ਦੇਖੀ ਗਈ। ਉਸਦੇ ਸੰਪਰਕ ’ਚ ਕਈ ਸਿਹਤ ਕਰਮਚਾਰੀਆਂ ਵੀ ਆਏ ਹਨ।
ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜੂ ਬਾਂਸਲ ਦੀ 17 ਮਈ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਸੀ ਪਰ ਉਹ ਇਕਾਂਤਵਾਸ ’ਚ ਜਾਣ ਦੀ ਬਜਾਏ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ 18 ਮਈ ਨੂੰ ਸਿਵਲ ਹਸਪਤਾਲ ਆ ਗਈ। ਇਸ ਦੌਰਾਨ ਕਈ ਡਾਕਟਰ ਵੀ ਉਨ੍ਹਾਂ ਦੇ ਸੰਪਰਕ ’ਚ ਆ ਗਏ। ਹਸਪਤਾਲ ਦੇ ਸਿਹਤ ਕਰਮਚਾਰੀਆਂ ਨੇ ਕਿਹਾ ਕਿ ਡਾ. ਅੰਜੂ ਬਾਂਸਲ ਵੱਲੋਂ ਦਫ਼ਤਰ ’ਚ ਆ ਕੇ ਕਈ ਸਿਹਤ ਕਰਮਚਾਰੀਆਂ ਨੂੰ ਦਫ਼ਤਰ ਬੁਲਾਇਆ ਗਿਆ ਸੀ, ਜੋ ਕਰਮਚਾਰੀ ਉਨ੍ਹਾਂ ਦੇ ਸੰਪਰਕ ’ਚ ਆ ਗਏ।
ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਸੂਤਰਾਂ ਦੀ ਮੰਨੀਏ ਤਾਂ ਐਤਵਾਰ ਤੇ ਸੋਮਵਾਰ ਨੂੰ ਸੰਗਤ ਮੰਡੀ ’ਚ ਵੈਕਸੀਨ ਕੈਂਪ ਲਗਾਏ ਗਏ ਸਨ, ਇਨ੍ਹਾਂ ਦੋਵੇ ਕੈਂਪਾਂ ’ਚ ਡਾ. ਅੰਜੂ ਬਾਂਸਲ ਵੱਲੋਂ ਸ਼ਿਰਕਤ ਕੀਤੀ ਗਈ ਸੀ, ਉਸ ਸਮੇਂ ਵੀ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਜਦ ਇਸ ਸਬੰਧੀ ਮੈਡੀਕਲ ਅਫ਼ਸਰ ਡਾ. ਅੰਜੂ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ 17 ਮਈ ਨੂੰ ਆਈ ਹੈ। ਜਿਸ ਸਮੇਂ ਉਹ ਵੈਕਸੀਨ ਕੈਂਪਾਂ ’ਚ ਗਏ ਸਨ, ਉਸ ਸਮੇਂ ਉਹ ਠੀਕ ਸਨ। ਉਨ੍ਹਾਂ ਦੱਸਿਆ ਕਿ 18 ਮਈ ਨੂੰ ਉਹ ਹਸਪਤਾਲ ’ਚ ਕੁਝ ਜ਼ਰੂਰੀ ਕੰਮਕਾਜ ਲਈ ਗਏ ਸਨ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)
ਕੀ ਕਹਿਣਾ ਸਿਵਲ ਸਰਜਨ ਦਾ
ਜਦ ਇਸ ਸਬੰਧੀ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ ਕਿ ਉਹ ਹਸਪਤਾਲ ਗਏ ਹਨ। ਉਨ੍ਹਾਂ ਵੱਲੋਂ ਤਾਂ ਨਵਾਂ ਸੀਨੀਅਰ ਮੈਡੀਕਲ ਅਫ਼ਸਰ ਲਗਾ ਦਿੱਤਾ ਹੈ, ਜੇਕਰ ਉਹ ਉਥੇ ਗਏ ਹਨ ਤਾਂ ਉਨ੍ਹਾਂ ਤੋਂ ਪਤਾ ਕੀਤਾ ਜਾਵੇਗਾ ਕਿ ਉਹ ਉਥੇ ਕਿਉਂ ਗਏ ਹਨ।
ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)