ਜੇਲ੍ਹ ਸੁਰੱਖਿਆ ''ਚ ਤਾਇਨਾਤ ਜਵਾਨ ''ਤੇ 3 ਕੈਦੀਆਂ ਨੇ ਕੀਤਾ ਹਮਲਾ
Friday, Jan 17, 2020 - 09:30 PM (IST)
![ਜੇਲ੍ਹ ਸੁਰੱਖਿਆ ''ਚ ਤਾਇਨਾਤ ਜਵਾਨ ''ਤੇ 3 ਕੈਦੀਆਂ ਨੇ ਕੀਤਾ ਹਮਲਾ](https://static.jagbani.com/multimedia/2020_1image_21_28_581642428police.jpg)
ਅੰਮ੍ਰਿਤਸਰ,(ਸੰਜੀਵ)- ਕੇਂਦਰੀ ਜੇਲ੍ਹ ਫਤਾਹਪੁਰ ਵਿਚ ਬੰਦ ਕੈਦੀ ਗੁਰਪਿਆਰ ਸਿੰਘ ਨਿਵਾਸੀ ਊਗਾਹਾ ਸੰਗਰੂਰ, ਜਸਵਿੰਦਰ ਸਿੰਘ ਬਠਿੰਡਾ ਅਤੇ ਗੁਰਵਿੰਦਰ ਸਿੰਘ ਨਿਵਾਸੀ ਸੰਗਰੂਰ ਨੇ ਸੁਰੱਖਿਆ ਵਿਚ ਤਾਇਨਾਤ ਪੈਸਕੋ ਕਰਮਚਾਰੀ ਸਰਬਜੀਤ ਸਿੰਘ 'ਤੇ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ । ਵਿਵਾਦ ਉਸ ਸਮੇਂ ਹੋਇਆ ਜਦੋਂ ਸੁਰੱਖਿਆ ਕਰਮਚਾਰੀ ਨੇ ਜੇਲ੍ਹ ਵਿਚ ਬਣੇ ਓਟ ਸੈਂਟਰ 'ਤੇ ਦਵਾਈ ਪੀਣ ਦੀ ਲੱਗੀ ਲਾਈਨ ਨੂੰ ਤੋੜਣ ਤੋਂ ਮਨਾ ਕੀਤਾ ਅਤੇ ਕੈਦੀ ਗੁਰਪਿਆਰ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲਕੇ ਉਸ 'ਤੇ ਹਮਲਾ ਕਰ ਦਿੱਤਾ । ਵਿਵਾਦ ਨੂੰ ਵੇਖਦੇ ਹੀ ਹੋਰ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕੈਦੀਆਂ ਨੂੰ ਫੜ ਕੇ ਵੱਖ-ਵੱਖ ਕਰ ਕੀਤਾ ਅਤੇ ਜਖ਼ਮੀ ਹੋਏ ਸੁਰੱਖਿਆ ਕਰਮਚਾਰੀ ਸਰਬਜੀਤ ਨੂੰ ਇਲਾਜ ਲਈ ਜੇਲ੍ਹ ਦੇ ਹਸਪਤਾਲ ਲੈ ਜਾਇਆ ਗਿਆ । ਵਧੀਕ ਜੇਲ੍ਹ ਸੁਪਰੀਟੈਂਡੈਂਟ ਦੀ ਸ਼ਿਕਾਇਤ 'ਤੇ ਚੌਕੀ ਫਤਾਹਪੁਰ ਦੀ ਪੁਲਸ ਨੇ ਉਕਤ ਤਿੰਨੋ ਕੈਦੀਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ।
ਇਹ ਕਹਿਣਾ ਹੈ ਪੁਲਸ ਦਾ ?
ਚੌਕੀ ਫਤਾਹਪੁਰ ਦੇ ਇੰਚਾਰਜ ਐਸ. ਆਈ. ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਤਿੰਨੋ ਕੈਦੀਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ । ਜਿੰਨ੍ਹਾਂ ਨੂੰ ਮਾਣਯੋਗ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਜਾਂਚ ਲਈ ਲਿਆਉਣ ਦੀ ਪਰਿਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ।