ਕਾਰ ਦੀ ਟੱਕਰ ''ਚ ਸਕਿਓਰਿਟੀ ਗਾਰਡ ਦੀ ਮੌਤ
Saturday, Jan 20, 2018 - 07:29 AM (IST)
ਅੰਮ੍ਰਿਤਸਰ, (ਅਰੁਣ)- ਨਿਊ ਅੰਮ੍ਰਿਤਸਰ ਸਥਿਤ ਇਕ ਕਾਰ ਏਜੰਸੀ ਦੇ ਬਾਹਰ ਖੜ੍ਹੇ ਸਕਿਓਰਿਟੀ ਗਾਰਡ ਨੂੰ ਇਕ ਕਾਰ ਚਾਲਕ ਵੱਲੋਂ ਟੱਕਰ ਮਾਰ ਦੇਣ ਨਾਲ ਉਸ ਦੀ ਮੌਤ ਹੋ ਗਈ। ਕੁਲਬੀਰ ਸਿੰਘ ਨੇ ਬੀ-ਡਵੀਜ਼ਨ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਅੰਕਲ ਸਰੂਪ ਸਿੰਘ ਵਾਸੀ ਜੱਬੋਵਾਲ ਜੋ ਨਿਊ ਅੰਮ੍ਰਿਤਸਰ ਸਥਿਤ ਹੁੰਡਈ ਏਜੰਸੀ ਵਿਚ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਸੀ, ਕਾਰ ਦੀ ਸਰਵਿਸ ਕਰਵਾਉਣ ਪੁੱਜੇ ਕਾਰ ਨੰ. ਪੀ ਬੀ 02 ਡੀ ਜੇ 9047 ਦੇ ਚਾਲਕ ਦਲਬੀਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪੰਡੋਰੀ ਲੁਬਾਣਾ ਨੇ ਉਸ ਦੇ ਅੰਕਲ 'ਤੇ ਆਪਣੀ ਕਾਰ ਚੜ੍ਹਾ ਦਿੱਤੀ, ਜਿਸ ਦੀ ਮੌਤ ਹੋ ਗਈ। ਮਾਮਲਾ ਦਰਜ ਕਰ ਕੇ ਪੁਲਸ ਮੁਲਜ਼ਮ ਕਾਰ ਚਾਲਕ ਦੀ ਭਾਲ ਕਰ ਰਹੀ ਹੈ।
