ਸਕੂਲਾਂ 'ਚ ਛੁੱਟੀ ਦਾ ਬਦਲ ਗਿਆ ਸਮਾਂ

Thursday, May 15, 2025 - 07:37 PM (IST)

ਸਕੂਲਾਂ 'ਚ ਛੁੱਟੀ ਦਾ ਬਦਲ ਗਿਆ ਸਮਾਂ

ਨੈਸ਼ਨਲ ਡੈਸਕ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਾਰਾ ਚੜ੍ਹ ਰਿਹਾ ਹੈ। ਜਿਸ ਕਾਰਨ ਗਰਮੀ ਕਹਿਰ ਢਾਉਣ ਲੱਗੀ ਹੈ। ਲੁਧਿਆਣਾ, ਬਠਿੰਡਾ, ਫਰੀਦਕੋਟ, ਮੋਗਾ ਅਤੇ ਬਰਨਾਲਾ ਸਮੇਤ ਕਈ ਇਲਾਕਿਆਂ ਵਿੱਚ ਦਿਨ ਦਾ ਤਾਪਮਾਨ 43°C ਤੋਂ ਵੀ ਉੱਪਰ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨ ਹੋਰ ਵੀ ਗਰਮੀ ਵਧਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਲੋਕਾਂ ਨੂੰ ਦੁਪਹਿਰ ਦੇ ਸਮੇਂ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ਜਾਂ ਛੁੱਟੀਆਂ ਬਾਰੇ ਕੋਈ ਨਵਾਂ ਹੁਕਮ ਨਹੀਂ ਆਇਆ।

ਦੂਜੇ ਪਾਸੇ ਬਿਹਾਰ ਸੂਬੇ ਦੇ ਪਟਨਾ ਜ਼ਿਲ੍ਹੇ ਵਿੱਚ ਉੱਚ ਤਾਪਮਾਨ ਤੇ ਚੜ੍ਹਦੇ ਪਾਰੇ ਨੇ ਸਿੱਖਿਆ ਵਿਭਾਗ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ, ਜ਼ਿਲ੍ਹਾ ਕਲੈਕਟਰ ਡਾ. ਸ਼੍ਰੀਚੰਦਨ ਸਿੰਘ ਵੱਲੋਂ ਹੁਕਮ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ, "ਸਾਰੇ ਸਰਕਾਰੀ, ਪ੍ਰਾਈਵੇਟ ਸਕੂਲ, ਆਂਗਨਵਾੜੀ ਕੇਂਦਰ ਅਤੇ ਪ੍ਰੀ-ਸਕੂਲ 17 ਮਈ 2025 ਤੋਂ ਸਿਰਫ਼ ਸਵੇਰੇ 11:30 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ।" ਇਹ ਹੁਕਮ ਬੱਚਿਆਂ ਦੇ ਸਿਹਤ ਸੰਬੰਧੀ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤਾ ਗਿਆ ਹੈ।  ਕਲੈਕਟਰ ਨੇ ਇਸਦੇ ਨਾਲ ਹੀ ਸਾਰੇ ਸਕੂਲ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। 

ਇਹ ਹੁਕਮ ਵੀ ਹੋਏ ਜਾਰੀ

  • ਵਿਦਿਆਰਥੀਆਂ ਨੂੰ ਠੰਡੀ ਪੀਣ ਵਾਲੀ ਪਾਣੀ ਦੀ ਉਪਲਬਧਤਾ ਹੋਣੀ ਚਾਹੀਦੀ ਹੈ।
  • ਦੁਪਹਿਰ ਦੇ ਸਮੇਂ ਖੇਡਾਂ ਜਾਂ ਖੁੱਲ੍ਹੀ ਧੁੱਪ ਵਾਲੀਆਂ ਗਤਿਵਿਧੀਆਂ ਤੋਂ ਪਰਹੇਜ਼ ਕੀਤਾ ਜਾਵੇ।
  • ਬੱਚਿਆਂ ਨੂੰ ਟੋਪੀਆਂ ਅਤੇ ਹਲਕੇ ਕਪੜੇ ਪਾ ਕੇ ਆਉਣ ਦੀ ਸਲਾਹ ਦਿੱਤੀ ਜਾਵੇ।

ਮੌਸਮ ਵਿਭਾਗ ਦੀ ਚੇਤਾਵਨੀ

ਪਟਨਾ 'ਚ ਮਈ ਮਹੀਨੇ ਵਿੱਚ ਆਮ ਤੌਰ 'ਤੇ ਤਾਪਮਾਨ 35-37°C ਦੇ ਆਸ-ਪਾਸ ਰਹਿੰਦਾ ਹੈ, ਪਰ ਇਸ ਵਾਰ ਪਾਰਾ 43°C ਤੱਕ ਚੜ੍ਹ ਗਿਆ ਹੈ। ਮੌਸਮ ਵਿਭਾਗ ਵੱਲੋਂ ਪਟਨਾ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਲਈ 'ਹੀਟਵੇਵ' ਅਲਰਟ ਜਾਰੀ ਕੀਤਾ ਗਿਆ ਹੈ। ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਆਉਣ 'ਤੇ ਪਟਨਾ ਦੇ ਮਾਪਿਆਂ ਨੇ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਬੇਹੋਸ਼ ਹੋਣ ਜਾਂ ਡੀਹਾਈਡਰੇਸ਼ਨ ਦੇ ਮਾਮਲੇ ਪਹਿਲਾਂ ਵੀ ਦਰਜ ਹੋ ਚੁੱਕੇ ਹਨ। ਮਾਪਿਆਂ ਅਨੁਸਾਰ, "ਜੇਕਰ ਬੱਚਿਆਂ ਦੀ ਸੁਰੱਖਿਆ ਲਈ ਕੁਝ ਘੰਟਿਆਂ ਦੀ ਪੜਾਈ ਘੱਟ ਹੋ ਜਾਵੇ, ਤਾਂ ਇਹ ਕੋਈ ਵੱਡੀ ਗੱਲ ਨਹੀਂ।"

 


author

DILSHER

Content Editor

Related News