ਟ੍ਰੈਫਿਕ ਕਾਰਨ ਰੋਜ਼ਾਨਾ ਸਕੂਲੀ ਵਿਦਿਆਰਥੀਆਂ ਨੂੰ ਸਹਿਣੀਆਂ ਪੈ ਰਹੀਆਂ ਮੁਸ਼ਕਲਾਂ

02/22/2018 2:50:03 PM

ਲੁਧਿਆਣਾ (ਅਨਿਲ) : ਟਰੈਫਿਕ ਪੁਲਸ ਵੱਲੋਂ ਮਹਾਨਗਰ ਦੀ ਟਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਰੋਜ਼ਾਨਾ ਨਵੇਂ-ਨਵੇਂ ਕੰਮ ਕੀਤੇ ਜਾ ਰਹੇ ਹਨ ਪਰ ਮਹਾਨਗਰ ਤੋਂ ਬਾਹਰ ਜਾਣ ਵਾਲੇ ਨੈਸ਼ਨਲ ਹਾਈਵੇ 'ਤੇ ਟਰੈਫਿਕ ਦੀ ਸਮੱਸਿਆ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਦੀ ਮਿਸਾਲ ਨੈਸ਼ਨਲ ਹਾਈਵੇ 'ਤੇ ਸਥਿਤ ਲਾਡੋਵਾਲ ਚੌਕ ਵਿਚ ਆਮ ਦੇਖੀ ਜਾ ਸਕਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਵੱਲ ਟਰੈਫਿਕ ਵਿਭਾਗ ਗੰਭੀਰ ਨਹੀਂ ਹੈ। ਇਸ ਦਾ ਖਮਿਆਜ਼ਾ ਆਮ ਲੋਕਾਂ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਲਾਡੋਵਾਲ ਚੌਕ ਵਿਚ ਹਰ ਰੋਜ਼ ਕਈ-ਕਈ ਘੰਟੇ ਹਾਈਵੇ ਦੇ ਦੋਵੇਂ ਪਾਸੇ ਭਾਰੀ ਜਾਮ ਲੱਗਾ ਰਹਿੰਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਚੌਕ ਵਿਚ ਕੋਈ ਵੀ ਟਰੈਫਿਕ ਮੁਲਾਜ਼ਮ ਮੌਜੂਦ ਨਹੀਂ ਹੁੰਦਾ। ਇਸ ਕਾਰਨ ਹੌਲੀ-ਹੌਲੀ ਟਰੈਫਿਕ ਜਾਮ ਕਈ ਕਿਲੋਮੀਟਰ ਤੱਕ ਲੰਬਾ ਹੋ ਜਾਂਦਾ ਹੈ। ਜਾਮ ਕਾਰਨ ਸਕੂਲ ਦੇ ਵਿਦਿਆਰਥੀਆਂ ਨੂੰ ਸੜਕ ਪਾਰ ਕਰਨ ਵਿਚ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ। ਸੜਕ ਪਾਰ ਕਰਦੇ ਸਮੇਂ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ। ਇਲਾਕੇ ਦੇ ਲੋਕਾਂ ਨੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲਾਡੋਵਾਲ ਚੌਕ ਵਿਚ ਪੱਕੇ ਤੌਰ 'ਤੇ ਟਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲੇ ਸਕੇ।


Related News