ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

Friday, May 17, 2024 - 12:14 PM (IST)

ਨਵੀਂ ਦਿੱਲੀ (ਵਿਸ਼ੇਸ਼) - ਸਾਡੇ ਸਰੀਰ ’ਚ ਜਿਗਰ ਤੋਂ ਲੈ ਕੇ ਦਿਮਾਗ ਤੱਕ ਅਜਿਹੇ ਜ਼ਾਂਬੀ ਸੈੱਲ ਲੁਕੇ ਹੁੰਦੇ ਹਨ, ਜੋ ਸਾਡੀ ਉਮਰ ਵਧਾਉਣ ਲਈ ਜ਼ਿੰਮੇਵਾਰ ਹੁੰਦੇ ਹਨ। ਇਨ੍ਹਾਂ ਸੈੱਲਾਂ ਦੇ ਸਾਰੇ ਕੰਮ ਰੁਕ ਜਾਂਦੇ ਹਨ। ਇਹ ਵੰਡੇ ਵੀ ਨਹੀਂ ਜਾਂਦੇੇ। ਇਸ ਦੇ ਬਾਵਜੂਦ ਇਹ ਮਰਦੇ ਨਹੀਂ ਹਨ ਅਤੇ ਇਹ ਹਾਨੀਕਾਰਕ ਰਸਾਇਣ ਛੱਡਦੇ ਰਹਿੰਦੇ ਹਨ, ਜੋ ਸਾਡੇ ਸਰੀਰ ’ਚ ਕਮਜ਼ੋਰੀ ਵਧਾਉਂਦੇ ਰਹਿੰਦੇ ਹਨ ਅਤੇ ਸਾਡੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੇ ਹਨ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਮਾਰੀ ਛਾਲ, ਉੱਚ ਪੱਧਰ 'ਤੇ ਪਹੁੰਚੇ ਚਾਂਦੀ ਦੇ ਭਾਅ
ਇਹ ਵੀ ਪੜ੍ਹੋ :     ਹੁਣ ਸ਼੍ਰੀਲੰਕਾ 'ਚ ਵੀ UPI ਰਾਹੀਂ ਕਰ ਸਕੋਗੇ ਭੁਗਤਾਨ, PhonePe-LankaPay ਨੇ ਕੀਤੀ ਸਾਂਝੇਦਾਰੀ

ਮਿਨੇਸੋਟਾ ਦੇ ਰੋਚੈਸਟਰ ਸਥਿਤ ਮਾਓ ਕਲੀਨਿਕ ਅਤੇ ਫਲੋਰੀਡਾ ’ਚ ਸਕ੍ਰਿਪਸ ਰਿਸਰਚ ਇੰਸਟੀਚਿਊਟ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਦੋ ਮਿਸ਼ਰਣਾਂ ਦਾ ਸੁਮੇਲ ਤਿਆਰ ਕੀਤਾ ਸੀ। ਜਦੋਂ ਇਸ ਵਿਚ ਮੌਜੂਦ ਡੈਸਾਟਿਨਿਬ ਅਤੇ ਕਵੇਰਸੇਟਿਨ ਦਾ ਚੂਹਿਆਂ ’ਤੇ ਪ੍ਰੀਖਣ ਕੀਤਾ ਗਿਆ ਤਾਂ ਉਨ੍ਹਾਂ ’ਚ ਬੁਢਾਪੇ ਵਾਲੇ ਜ਼ਾਂਬੀ ਸੈੱਲਾਂ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ ਗਿਆ। ਇਸ ਨੇ ਪੁਰਾਣੇ ਚੂਹਿਆਂ ਦੇ ਦਿਲਾਂ ਨੂੰ ਤਰੋਤਾਜ਼ਾ ਕਰ ਦਿੱਤਾ। ਇਸ ਦਾ ਟੈਸਟ ਮਨੁੱਖਾਂ ’ਤੇ ਵੀ ਜਾਰੀ ਹੈ।

ਇਹ ਵੀ ਪੜ੍ਹੋ :     ਸ਼ੂਗਰ, ਦਿਲ ਅਤੇ ਲੀਵਰ ਵਰਗੀਆਂ ਕਈ ਬਿਮਾਰੀਆਂ ਦੀਆਂ 41 ਦਵਾਈਆਂ ਹੋਣਗੀਆਂ ਸਸਤੀਆਂ
ਇਹ ਵੀ ਪੜ੍ਹੋ :      ਕਵਿਤਾ ਕ੍ਰਿਸ਼ਨਾਮੂਰਤੀ ਬ੍ਰਿਟੇਨ 'ਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News