ਚੰਡੀਗੜ੍ਹ : ਸਕੂਲ ਬੱਸ ਨੂੰ ਸੜਕ ਵਿਚਾਲੇ ਲੱਗੀ ਅੱਗ, ਸਵਾਰ ਸਨ 32 ਵਿਦਿਆਰਥੀ

01/25/2023 1:56:42 AM

ਚੰਡੀਗੜ੍ਹ (ਆਸ਼ੀਸ਼): ਪੰਚਕੂਲਾ 'ਚ ਬੱਚਿਆਂ ਨੂੰ ਛੱਡਣ ਜਾ ਰਹੀ ਸੈਕਟਰ-26 ਦੇ ਇਕ ਨਿੱਜੀ ਸਕੂਲ ਦੀ ਬੱਸ ਵਿਚ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਮਨੀਮਾਜਰਾ ਵਿਚ ਫੌਜੀ ਢਾਬੇ ਕੋਲ ਬੱਸ ਦੇ ਇੰਜਨ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਦਿਆਂ ਹੀ ਡਰਾਈਵਰ ਨੇ ਬੱਸ ਰੋਕ ਕੇ ਬੱਚਿਆਂ ਨੂੰ ਹੇਠਾਂ ਉਤਾਰਿਆ ਅਤੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਅਤੇ ਮਨੀਮਾਜਰਾ ਥਾਣਾ ਪੁਲਸ ਨੂੰ ਸੂਚਨਾ ਦਿੱਤੀ। ਮਨੀਮਾਜਰਾ ਥਾਣਾ ਇੰਚਾਰਜ ਜਸਪਾਲ ਸਿੰਘ ਅਤੇ ਫਾਇਰ ਬ੍ਰਿਗੇਡ ਵੱਲੋਂ ਇਕ ਏ. ਐੱਫ. ਟੀ. ਅਤੇ ਫਾਇਰ ਟੈਂਡਰ ਮੌਕੇ ’ਤੇ ਪਹੁੰਚਿਆ। ਸਖ਼ਤ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾ ਲਿਆ। ਬੱਸ ਵਿਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਿੰਸੀਪਲ ਸਿਸਟਰ ਆਰਤੀ ਮੌਕੇ ’ਤੇ ਪਹੁੰਚੇ।

PunjabKesari

ਇਹ ਖ਼ਬਰ ਵੀ ਪੜ੍ਹੋ - ਨਸ਼ੇ ਨੇ ਉਜਾੜੀ ਬਜ਼ੁਰਗ ਮਾਂ ਦੀ ਕੁੱਖ, ਇਕ-ਇਕ ਕਰ ਕੇ ਤਿੰਨ ਪੁੱਤਰਾਂ ਦੀ ਓਵਰਡੋਜ਼ ਕਾਰਨ ਹੋਈ ਮੌਤ

ਡਰਾਈਵਰ ਹਰਮਨਜੀਤ ਨੇ ਦੱਸਿਆ ਕਿ ਸਕੂਲ ਤੋਂ 32 ਬੱਚਿਆਂ ਨੂੰ ਲੈ ਕੇ ਉਹ ਮਨੀਮਾਜਰਾ ਤੋਂ ਹੋ ਕੇ ਪੰਚਕੂਲਾ ਛੱਡਣ ਜਾ ਰਹੇ ਸਨ। ਮਨੀਮਾਜਰਾ ਵਿਚ ਫੌਜੀ ਢਾਬੇ ਕੋਲ ਇੰਜਨ ਵਿਚ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਬੱਸ ਨੂੰ ਸਾਈਡ ’ਤੇ ਰੋਕ ਕੇ ਬੱਚਿਆਂ ਨੂੰ ਹੇਠਾਂ ਉਤਾਰਿਆ ਅਤੇ ਉਨ੍ਹਾਂ ਨੂੰ ਉਹ ਦੂਰ ਲੈ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਬੱਸ ਵਿਚ ਅੱਗ ਲੱਗੀ ਵੇਖ ਕੇ ਮਾਰਕੀਟ ਦੇ ਦੁਕਾਨਦਾਰ ਮਦਦ ਲਈ ਆਏ।

ਇਹ ਖ਼ਬਰ ਵੀ ਪੜ੍ਹੋ - ਬਿਜਲੀ ਬੋਰਡ ਦਾ ਜੇ.ਈ. ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਖੇਤਾਂ ਤੋਂ ਲੰਘਦੀਆਂ ਤਾਰਾਂ ਹਟਾਉਣ ਲਈ ਲੈ ਰਿਹਾ ਸੀ ਰਿਸ਼ਵਤ

ਫਾਇਰ ਅਫ਼ਸਰ ਗੁਰਮੁੱਖ ਸਿੰਘ ਨੇ ਦੱਸਿਆ ਕਿ 3.21 ਵਜੇ ਸੂਚਨਾ ਮਿਲੀ ਕਿ ਮਨੀਮਾਜਰਾ ਦੇ ਮਾੜੀਵਾਲਾ ਟਾਊਨ ਵਿਚ ਫੌਜੀ ਢਾਬੇ ਸਾਹਮਣੇ ਸੈਕਰਡ ਹਾਰਟ ਸਕੂਲ ਦੀ ਬੱਸ ਨੂੰ ਅੱਗ ਲੱਗ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ, ਜਿਸ ਵਿਚ ਲੀਡਿੰਗ ਫਾਇਰ ਮੈਨ ਓਮਪ੍ਰਕਾਸ਼, ਅਨਿਲ ਤੇ ਫਾਇਰਮੈਨ ਰਜਿੰਦਰ ਏ. ਐੱਫ. ਟੀ. ਸ਼ਾਮਲ ਸਨ, ਫਾਇਰ ਟੈਂਡਰ ਨਾਲ ਮੌਕੇ ’ਤੇ ਪਹੁੰਚੇ। ਸਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ 15 ਮਿੰਟ ਵਿਚ ਕਾਬੂ ਪਾ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News