''ਐੱਸ. ਸੀ. ਭਾਈਚਾਰਾ'' ਕਾਂਗਰਸ ਲਈ ਬਣ ਸਕਦੈ ਵੱਡੀ ਸਮੱਸਿਆ

04/15/2019 11:00:49 AM

ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਸ. ਸੀ. ਭਾਈਚਾਰਾ ਕਾਂਗਰਸ ਲਈ ਵੱਡੀ ਸਮੱਸਿਆ ਬਣ ਸਕਦਾ ਹੈ। ਟਿਕਟ ਵੰਡ 'ਚ ਜਾਤੀ ਸੰਤੁਲਨ ਨਾ ਬੈਠਣ ਕਾਰਨ ਵਾਲਮੀਕੀ, ਮਜ਼ਬੀ ਸਿੱਖ ਸਮਾਜ ਨਾਰਾਜ਼ ਹੈ। ਦੂਜੇ ਪਾਸੇ ਰਵੀਦਾਸੀਆ ਭਾਈਚਾਰੇ ਦੇ ਪੁਰਾਣੇ ਦਿੱਗਜ ਨੇਤਾ ਵੀ ਟਿਕਟ ਨਾ ਦਿੱਤੇ ਜਾਣ ਤੋਂ ਖਫਾ ਹਨ ਅਤੇ ਪਾਰਟੀ ਨੂੰ ਅੱਖਾਂ ਦਿਖਾ ਰਹੇ ਹਨ। ਪੰਜਾਬ 'ਚ ਐੱਸ. ਸੀ. ਵੋਟ ਬੈਂਕ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੋਆਬਾ 'ਚ ਹੈ।  ਸਾਲ 2011 ਦੀ ਜਨਗਣਨਾ ਮੁਤਾਬਕ ਦੋਆਬਾ ਦੀ ਕੁੱਲ ਆਬਾਦੀ 52.08 ਲੱਖ 'ਚੋਂ ਕਰੀਬ 37 ਫੀਸਦੀ, 19.48 ਲੱਖ ਅਨੁਸੂਚਿਤ ਜਾਤੀ ਹੈ। ਇਨ੍ਹਾਂ 'ਚੋਂ ਰਵੀਦਾਸੀਆ ਭਾਈਚਾਰੇ ਦੇ 11.88 ਅਤੇ ਵਾਲਮੀਕੀ-ਮਜ਼ਬੀ ਸਿੱਖ ਸਮਾਜ ਅਤੇ ਹੋਰ ਐੱਸ. ਸੀ. ਵਰਗਾਂ ਦੇ ਲੋਕ ਹਨ। ਹੁਣ ਲੋਕ ਸਭਾ ਚੋਣਾਂ 'ਚ ਟਿਕਟ ਵੰਡ ਦੌਰਾਨ ਪਾਰਟੀ ਜਾਤੀ ਸੰਤੁਲਨ ਬਣਾਉਣ 'ਚ ਨਾਕਾਮ ਸਾਬਿਤ ਹੋਈ। ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਪਹਿਲਾਂ ਅਪੀਲ ਵੀ ਕੀਤੀ ਸੀ ਪਰ ਫਿਰ ਵੀ 4 ਸੁਰੱਖਿਅਤ ਸੀਟਾਂ 'ਚੋਂ ਇਕ 'ਤੇ ਵੀ ਵਾਲਮੀਕੀ-ਮਜ਼ਬੀ ਸਿੱਖ ਸਮਾਜ ਨੂੰ ਟਿਕਟ ਨਹੀਂ ਦਿੱਤੀ ਗਈ। ਜਲੰਧਰ ਸੈਂਟਰਲ, ਸ਼ਾਹਕੋਟ, ਕਰਤਾਰਪੁਰ, ਨਵਾਂਸ਼ਹਿਰ, ਫਰੀਦਕੋਟ, ਅੰਮ੍ਰਿਤਸਰ 'ਚ ਇਹ ਸਮਾਜ ਕਾਫੀ ਪ੍ਰਭਾਵਸ਼ਾਲੀ ਹੈ। ਦੂਜੇ ਪਾਸੇ ਰਵੀਦਾਸ ਭਾਈਚਾਰੇ ਦੀ ਪੁਰਾਣੀ ਲੀਡਰਸ਼ਿਪ ਵੀ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਹਨ। ਮੋਹਿੰਦਰ ਸਿੰਘ ਕੇ. ਪੀ.  ਸੰਤੋਖ ਚੌਧਰੀ, ਸ਼ਮਸ਼ੇਰ ਸਿੰਘ ਦੁੱਲੋ ਨੇ ਮੋਰਚਾ ਖੋਲ੍ਹ ਦਿੱਤਾ ਹੈ।


Babita

Content Editor

Related News