ASI ਨੇ ਸਰਪੰਚ ਦੇ ਜੜ 'ਤਾ ਥੱਪੜ! 7 ਪਿੰਡਾਂ ਨੇ ਘੇਰ ਲਿਆ ਥਾਣਾ, ਮੌਕੇ 'ਤੇ ਹੀ ਹੋ ਗਿਆ ਐਕਸ਼ਨ (ਵੀਡੀਓ)
Wednesday, Mar 05, 2025 - 10:00 AM (IST)

ਫਾਜ਼ਿਲਕਾ (ਸੁਨੀਲ ਨਾਗਪਾਲ): ਪੰਜਾਬ ਪੁਲਸ ਦੇ ASI ਨੇ ਪਿੰਡ ਦੇ ਸਰਪੰਚ ਦੇ ਹੀ ਥੱਪੜ ਜੜ ਦਿੱਤਾ। ਇਸ ਮਗਰੋਂ ਤਕਰੀਬਨ 7 ਪਿੰਡਾਂ ਦੇ ਸਰਪੰਚਾਂ ਅਤੇ ਪਿੰਡ ਵਾਸੀਆਂ ਨੇ ਪੁਲਸ ਚੌਂਕੀ ਨੂੰ ਘੇਰ ਲਿਆ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ASI ਨੂੰ ਸਸਪੈਂਡ ਕਰ ਕੇ ਵਿਭਾਗੀ ਜਾਂਚ ਸ਼ੁਰੂ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ੁੱਕਰਵਾਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਜਾਣਕਾਰੀ ਮੁਤਾਬਕ ਅਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਦੇ ਸਰਪੰਚ ਛਿੰਦਰਪਾਲ ਸਿੰਘ ਪਿੰਡ ਦੇ ਇਕ ਘਰ ਵਿਚ ਪਰਿਵਾਰਿਕ ਮਸਲਾ ਸੁਲਝਾਉਣ ਗਏ ਸੀ। ਮੌਕੇ 'ਤੇ ਮਹਿਲਾ ਵੱਲੋਂ 112 'ਤੇ ਫ਼ੋਨ ਕੀਤਾ ਗਿਆ ਤਾਂ ਇਕ ASI ਪੱਪੂ ਰਾਮ ਆਪਣੇ ਨਾਲ ਇਕ ਮੁਲਾਜ਼ਮ ਲੈ ਕੇ ਮੌਕੇ 'ਤੇ ਪਹੁੰਚਿਆ। ਉਸ ਨੇ ਘਰ ਅੰਦਰ ਦਾਖਲ ਹੁੰਦੇ ਹੀ ਮਸਲਾ ਸੁਲਝਾਉਣ ਆਏ ਸਰਪੰਚ ਛਿੰਦਰਪਾਲ ਸਿੰਘ ਦੇ ਥੱਪੜ ਜੜ ਦਿੱਤਾ।
ਇਸ ਤੋਂ ਬਾਅਦ ਮਾਮਲਾ ਵੱਧ ਗਿਆ ਤੇ ਸਰਪੰਚ ਦੇ ਥੱਪੜ ਮਾਰੇ ਜਾਣ ਦੀ ਗੱਲ ਅੱਗ ਵਾਂਗ ਫੈਲ ਗਈ ਤੇ ਪਿੰਡ ਵਾਸੀ ਇਕੱਠੇ ਹੋਣ ਲੱਗੇ। ਇੰਨੇ ਵਿਚ ASI ਆਪਣੇ ਸਾਥੀ ਮੁਲਾਜ਼ਮ ਨਾਲ ਚੌਂਕੀ ਸੀਡ ਫਾਰਮ ਪਹੁੰਚ ਗਿਆ। ਲੋਕ ਅਤੇ ਨਾਲ ਲਗਦੇ ਕਰੀਬ 7 ਪਿੰਡਾਂ ਦੇ ਸਰਪੰਚ ਵੀ ਪਹੁੰਚ ਗਏ।
ਇਹ ਖ਼ਬਰ ਵੀ ਪੜ੍ਹੋ - ਬੰਦ ਰਹਿਣਗੇ ਜਲੰਧਰ ਦੇ ਇਹ ਮੁੱਖ ਬਾਜ਼ਾਰ, ਜਾਣੋ ਕਦੋਂ ਤੇ ਕਿਉਂ
ਮਾਮਲਾ ਵਿਗੜਿਆ ਵੇਖ ਥਾਣਾ ਸਿਟੀ ਅਬੋਹਰ ਦੇ ਮੁਖੀ ਮੰਨਿਦਰ ਸਿੰਘ ਵੀ ਪੁਲਸ ਟੀਮ ਨਾਲ ਪਹੁੰਚੇ ਅਤੇ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਤੁਰੰਤ ਉਕਤ ASI ਪੱਪੂ ਰਾਮ ਨੂੰ ਸਸਪੇਂਡ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8