ਕਲਯੁਗੀ ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

Sunday, Mar 01, 2020 - 06:28 PM (IST)

ਕਲਯੁਗੀ ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

ਸਰਦੂਲਗੜ੍ਹ੍ (ਚੋਪੜਾ) - ਪਿੰਡ ਕਰੀਪੁਰ ਡੁੰਮ ਵਿਖੇ ਕਲਯੁਗੀ ਪਤੀ ਵਲੋਂ ਆਪਣੀ ਹੀ ਧਰਮ ਪਤਨੀ ਦਾ ਗਲਾ ਘੁੱਟ ਕੇ ਮਾਰ ਦੇਣ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੇ ਪਿਤਾ ਮਹਿੰਦਰ ਰਾਮ ਵਾਸੀ ਪਿੰਡ ਰੱਤਾ ਖੇੜਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸਦੀ ਕੁੜੀ ਗਿਆਨੋ (38) ਦਾ ਵਿਆਹ ਮਾਣਕ ਰਾਮ ਵਾਸੀ ਕਰੀਪੁਰ ਡੁੰਮ ਨਾਲ ਹੋਈ ਸੀ। ਉਸਦਾ ਪਤੀ ਹਮੇਸ਼ਾ ਉਸ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਬੀਤੀ ਰਾਤ ਵੀ ਘਰ ’ਚ ਕਲੇਸ਼ ਪੈ ਜਾਣ ਕਰਕੇ ਉਸ ਦੇ ਪਤੀ ਨੇ ਮੇਰੀ ਕੁੜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੌਕੇ ’ਤੇ ਪੁੱਜੇ ਐੱਸ.ਐੱਚ.ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਣਕ ਰਾਮ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਦੇ ਦਿੱਤੀ ਜਾਵੇਗੀ। 


author

rajwinder kaur

Content Editor

Related News