ਸੋਢਲ ਮੇਲੇ ਦੌਰਾਨ ਵਾਪਰੇ ਹਾਦਸੇ ਦੀ ਸੰਤੋਖ ਚੌਧਰੀ ਵੱਲੋਂ ਸਖਤ ਸ਼ਬਦਾਂ 'ਚ ਨਿੰਦਾ (ਵੀਡੀਓ)

Thursday, Sep 12, 2019 - 03:36 PM (IST)

ਜਲੰਧਰ (ਸੋਨੂੰ)— ਤਿੰਨ ਦਿਨਾਂ ਤੱਕ ਚੱਲਣ ਵਾਲੇ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ 'ਚ ਅੱਜ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਵੀ ਮੱਥਾ ਟੇਕ ਕੇ ਬਾਬਾ ਦਾ ਆਸ਼ਿਰਵਾਦ ਲਿਆ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੱਤੀ।

PunjabKesari

ਬੀਤੇ ਦਿਨ ਹੋਏ ਹਾਦਸੇ ਦੀ ਸਖਤ ਸ਼ਬਦਾਂ 'ਚ ਸੰਤੋਖ ਸਿੰਘ ਚੌਧਰੀ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਹਾਦਸੇ 'ਚ ਲਾਪਰਵਾਹੀ ਵਰਤਣ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ।

PunjabKesari

ਉਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਏ. ਡੀ. ਸੀ. ਪੀ.-1 ਡੀ ਸੁਡਰਵਿਜੀ ਨੇ ਦੱਸਿਆ ਕਿ ਜਦੋਂ ਤੋਂ ਇਹ ਘਟਨਾ ਹੋਈ ਹੈ, ਉਦੋਂ ਤੋਂ ਸਾਰੇ ਝੂਲਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨਵੈਸਟੀਗੇਸ਼ਨ ਟੀਮ ਜਾਂਚ ਕਰ ਰਹੀ ਹੈ ਅਤੇ ਜਿੰਨੇ ਵੀ ਕੰਮ 'ਚ ਕੋਤਾਹੀ ਵਰਤੀ ਹੈ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। 


author

shivani attri

Content Editor

Related News