ਸੰਤ ਬਾਬਾ ਸੁੰਦਰ ਦਾਸ ਜੀ ਦੇ ਬਰਸੀ ਸਮਾਗਮ ਸ਼ੁਰੂ
Wednesday, Feb 07, 2018 - 03:48 PM (IST)

ਜ਼ੀਰਾ (ਅਕਾਲੀਆਂਵਾਲਾ) - ਸੰਤ ਬਾਬਾ ਸੁੰਦਰ ਦਾਸ ਜੀ ਵੱਡੇ ਮਨਸੂਰਵਾਲ ਵਾਲਿਆ ਦੀ 51ਵੀਂ ਬਰਸੀ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਪਿੰਡ ਮਨਸੂਰਵਾਲ ਕਲਾਂ ਵਿਖੇ ਮਨਾਈ ਜਾ ਰਹੀ ਹੈ। ਇਸ ਸੰਬੰਧੀ 145 ਆਖੰਡ ਪਾਠਾਂ ਦੀਆਂ ਲੜੀਆਂ ਸ਼ੁਰੂ ਹੋ ਗਈਆਂ ਹਨ, ਜੋ 12 ਫਰਵਰੀ ਤੱਕ ਚੱਲਣਗੀਆਂ। ਇਸ ਦੇ ਸਬੰਧ 'ਚ 11 ਫਰਵਰੀ ਨੂੰ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ ਨੂੰ ਅੰਮ੍ਰਿਤ ਸੰਚਾਰ ਹੋਵੇਗਾ। ਨਗਰ ਕੀਰਤਨ 'ਤੇ ਢਾਡੀ ਸਤਨਾਮ ਸਿੰਘ ਚਮਿੰਡਾ, ਵਰਿਆਮ ਸਿੰਘ ਸਭਰਾ ਕਵਿਸ਼ਰੀ ਜੱਥਾਂ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ 9, 10,11 ਫਰਵਰੀ ਨੂੰ ਸੰਤ ਬਾਬਾ ਦਲੇਰ ਸਿੰਘ ਖ਼ਾਲਸਾ ਖੇੜੀ ਸਾਹਿਬ ਵਾਲੇ ਸ਼ਾਮ 7 ਤੋ 11 ਵਜੇ ਤੱਕ ਤਿੰਨ ਦਿਨ ਖੰਡ ਸਟੇਡੀਅਮ ਮਨਸੂਰਵਾਲ ਕਲਾਂ ਵਿਖੇ ਭਾਰੀ ਦੀਵਾਨ ਸਜਾਉਣਗੇ। ਸੰਤ ਬਾਬਾ ਸੁੰਦਰ ਦਾਸ ਜੀ ਦੇ ਬਰਸੀ ਸਮਾਗਮ ਦਾ ਪੋਸਟਰ ਅੱਜ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਰਲੀਜ਼ ਕੀਤਾ ਗਿਆ ਹੈ। ਇਸ ਮੌਕੇ ਹੋ ਰਹੇ ਕਬੱਡੀ ਕੱਪ ਦਾ 14 ਫਰਵਰੀ ਨੂੰ ਉਦਘਾਟਨ ਬਾਬਾ ਬੀਲਾ ਦਾਸ ਜੀ ਗਊ ਸ਼ਾਲਾ ਵਾਲੇ ਕਰਨਗੇ। ਇਸ ਮੌਕੇ ਕਮੇਟੀ ਆਗੂ ਚੇਅਰਮੈਨ ਜਸਪਾਲ ਸਿੰਘ ਪੰਨੂੰ, ਗੁਰਮੇਲ ਸਿੰਘ ਸਾਬਕਾ ਸਰਪੰਚ, ਜਗਰਾਜ ਸਿੰਘ ਨਾਮਧਾਰੀ, ਬਲਦੇਵ ਸਿੰਘ ਪੰਨੂੰ ਆਦਿ ਨੇ ਬੈਠਕ ਕੀਤੀ ਗਈ। ਉਨ੍ਹਾਂ ਨੇ ਇਸ ਬੈਠਕ 'ਚ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦਰਸਾਇਆ।