ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ''ਚ ਸਜਾਇਆ ਗਿਆ ਨਗਰ ਕੀਰਤਨ

Friday, Jan 02, 2026 - 04:38 PM (IST)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ''ਚ ਸਜਾਇਆ ਗਿਆ ਨਗਰ ਕੀਰਤਨ

ਜਲੰਧਰ (ਗੁਲਸ਼ਨ)- ਜਲੰਧਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਜਲੰਧਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੰਘ ਸਭਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ ਹੈ। 5 ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਨਗਰ ਕੀਰਤਨ ਦੌਰਾਨ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।  ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ 21 ਪੁਆਇੰਟਾਂ ਤੋਂ ਰੂਟ ਡਾਇਵਰਟ ਵੀ ਕੀਤੇ ਹਨ। ਰਾਤ 10 ਵਜੇ ਤਕ ਇਹ ਉਕਤ ਪੁਆਇੰਟਾਂ ਤੋਂ ਕਿਸੇ ਤਰ੍ਹਾਂ ਦਾ ਟ੍ਰੈਫਿਕ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ ਤਾਂਕਿ ਨਗਰ ਕੀਰਤਨ ਦੇ ਰੂਟ ਵਿਚ ਕੋਈ ਰੁਕਾਵਟ ਨਾ ਪਵੇ।

PunjabKesari

ਇਹ ਵੀ ਪੜ੍ਹੋ:ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਅਗਲੇ 24 ਘੰਟਿਆਂ ਲਈ Alert ਕਰ 'ਤਾ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ...

ਇਨ੍ਹਾਂ ਥਾਵਾਂ 'ਤੇ ਜਾਵੇਗਾ ਨਗਰ ਕੀਰਤਨ
ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਜੈਕਾਰਿਆਂ ਤੇ ਨਗਾਰਿਆਂ ਦੀ ਗੂੰਜ ’ਚ ਆਰੰਭ ਹੋਇਆ। ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਦੱਸਿਆ ਕਿ ਉਕਤ ਨਗਰ ਕੀਰਤਨ ਐੱਸ. ਡੀ. ਕਾਲਜ, ਰੇਲਵੇ ਰੋਡ, ਭਾਰਤ ਸੋਡਾ ਵਾਟਰ, ਮੰਡੀ ਫੈਂਟਨਗੰਜ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਮਿਲਾਪ ਚੌਕ, ਫਗਵਾੜਾ ਗੇਟ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗਰਾਂ ਗੇਟ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ੍ਹ ਚੌਕ, ਬਸਤੀ ਅੱਡਾ, ਭਗਵਾਨ ਵਾਲਮੀਕਿ ਚੌਕ, ਰੈਣਕ ਬਜ਼ਾਰ, ਸੈਦਾਂ ਗੇਟ ਤੇ ਮਿਲਾਪ ਚੌਕ ਤੋਂ ਹੁੰਦਾ ਹੋਇਆ ਰਾਤ ਸਮੇਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਵੇਗਾ।

PunjabKesari

ਇਹ ਵੀ ਪੜ੍ਹੋ: ਨਵੇਂ ਸਾਲ ਮੌਕੇ ਪੰਜਾਬ ਵਾਸੀਆਂ ਨੂੰ ਮਿਲਿਆ ਵੱਡਾ ਤੋਹਫ਼ਾ! 3 ਕਰੋੜ ਲੋਕਾਂ ਨੂੰ ਮਿਲੇਗਾ 10 ਲੱਖ ਰੁਪਏ ਦਾ ਮੁਫ਼ਤ ਇਲਾਜ

ਏ. ਡੀ. ਸੀ. ਪੀ. ਗੁਰਬਾਜ ਸਿੰਘ ਨੇ ਕਿਹਾ ਕਿ ਨਗਰ ਕੀਰਤਨ ਦੇ ਮੱਦੇਨਜ਼ਰ ਮਦਨ ਫਲੋਰ ਮਿੱਲ ਚੌਕ, ਅਲਾਸਕਾ ਚੌਕ, ਟੀ-ਪੁਆਇੰਟ ਰੇਲਵੇ ਸਟੇਸ਼ਨ, ਇਕਹਿਰੀ ਪੁਲੀ, ਦੋਮੋਰੀਆ ਪੁਲ ਕਿਸ਼ਨਪੁਰਾ ਚੌਕ-ਰੇਲਵੇ ਫਾਟਕ, ਦੋਆਬਾ ਚੌਕ-ਰੇਲਵੇ ਫਾਟਕ, ਪਟੇਲ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ, ਚਿਕਚਿਕ ਚੌਕ, ਸ਼੍ਰੀ ਮਹਾਲਕਸ਼ਮੀ ਨਾਰਾਇਣ ਮੰਦਰ ਮੋੜ, ਫੁੱਟਬਾਲ ਚੌਕ, ਟੀ-ਪੁਆਇੰਟ ਸ਼ਕਤੀ ਨਗਰ, ਡਾ. ਭੀਮ ਰਾਓ ਅੰਬੇਡਕਰ ਚੌਕ, ਸਕਾਈਲਾਰਕ ਚੌਕ, ਪ੍ਰੀਤ ਹੋਟਲ ਮੋੜ, ਮਖਦੂਮਪੁਰਾ (ਗਲੀ ਫੁੱਲਾਂ ਵਾਲੀ), ਪਲਾਜ਼ਾ ਚੌਕ, ਸ਼੍ਰੀ ਰਾਮ ਚੌਕ, ਮਿਲਾਪ ਚੌਕ ਤੇ ਸ਼ਾਸਤਰੀ ਮਾਰਕੀਟ ਚੌਕ ਤੋਂ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਸਵੇਰੇ 9 ਤੋਂ ਲੈ ਕੇ ਰਾਤ 10 ਵਜੇ ਤਕ ਬਦਲੇ ਹੋਏ ਰਸਤਿਆਂ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਕਿ ਨਾ ਤਾਂ ਨਗਰ ਕੀਰਤਨ ਵਿਚ ਵਾਹਨਾਂ ਕਾਰਨ ਕੋਈ ਰੁਕਾਵਟ ਨਾ ਪਵੇ ਅਤੇ ਨਾ ਹੀ ਲੋਕ ਪ੍ਰੇਸ਼ਾਨ ਹੋਣ। ਟ੍ਰੈਫਿਕ ਪੁਲਸ ਨੇ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 0181-2227296 ਜਾਰੀ ਕੀਤਾ ਹੈ।

PunjabKesari

ਨਗਰ ਕੀਰਤਨ 'ਚ ਵਿਖਾਈ ਦੇਵੇਗਾ ਅਲੌਕਿਕ ਨਜ਼ਾਰਾ 
ਨਗਰ ਕੀਰਤਨ ਲਈ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਗਤਕਾ ਅਖਾੜੇ, ਦਲ ਪੰਥ, ਸ਼ਹਿਰ ਦੇ ਹਰ ਇਲਾਕੇ ਦੀਆਂ ਗੁਰੂਘਰ ਦੀਆਂ ਸੰਗਤਾਂ, ਬੈਂਡ, ਸਕੂਲੀ ਬੱਚੇ, ਵੱਖ-ਵੱਖ ਤਰ੍ਹਾਂ ਦੇ ਮਾਡਲ, ਜੋਕਿ ਗੁਰਇਤਿਹਾਸ ਅਤੇ ਮਨੁੱਖਤਾ ਨੂੰ ਸਮਰਪਿਤ ਹੋਣਗੇ, ਸੰਗਤਾਂ ਲਈ ਤਿਆਰ ਕੀਤੇ ਗਏ ਹਨ। ਸਾਰੇ ਨੁਮਾਇੰਦਿਆ ਨੇ ਸੰਗਤਾਂ ਨੂੰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨ ਅਤੇ ਪਾਲਕੀ ਸਾਹਿਬ ਦੇ ਨਾਲ ਪੈਦਲ ਚੱਲਣ ਦੀ ਬੇਨਤੀ ਕੀਤੀ ਗਈ ਹੈ। ਇਸ ਮੌਕੇ ਮਹਿੰਦਰਜੀਤ ਸਿੰਘ, ਗੁਰਬਖਸ਼ ਸਿੰਘ ਜੁਨੇਜਾ, ਦਵਿੰਦਰ ਸਿੰਘ ਰਿਆਤ, ਕੰਵਲਜੀਤ ਸਿੰਘ ਟੋਨੀ, ਸਰਬਜੀਤ ਸਿੰਘ ਰਾਜਪਾਲ, ਜਸਬੀਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

PunjabKesari

PunjabKesari

PunjabKesari

ਇਹ ਵੀ ਪੜ੍ਹੋ: ਜਲੰਧਰ ਵਿਖੇ ਨਹਿਰ ਕੋਲੋਂ ਮਿਲੀ ਕੁੜੀ ਦੀ ਲਾਸ਼! ਜਬਰ-ਜ਼ਿਨਾਹ ਮਗਰੋਂ ਕਤਲ ਦਾ ਸ਼ੱਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News