ਕੈਨੇਡਾ ਨੇ Wanted List 'ਚੋਂ ਕੱਢਿਆ ਗੋਲਡੀ ਦਾ ਨਾਂ, ਮੂਸੇਵਾਲਾ ਮਾਮਲੇ ਨਾਲ ਹੈ ਸਬੰਧ

Friday, Oct 25, 2024 - 01:25 PM (IST)

ਕੈਨੇਡਾ ਨੇ Wanted List 'ਚੋਂ ਕੱਢਿਆ ਗੋਲਡੀ ਦਾ ਨਾਂ, ਮੂਸੇਵਾਲਾ ਮਾਮਲੇ ਨਾਲ ਹੈ ਸਬੰਧ

ਨਵੀਂ ਦਿੱਲੀ (ਭਾਸ਼ਾ): ਭਾਰਤ ਵੱਲੋਂ ਕੈਨੇਡਾ ਤੋਂ ਵਾਪਸ ਬੁਲਾਏ ਗਏ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਹਾ ਹੈ ਕਿ ਕੈਨੇਡਾ ਨੇ ਅਚਾਨਕ ਸਰਗਰਮ ਗੈਂਗਸਟਰ ਗੋਲਡੀ ਬਰਾੜ ਦਾ ਨਾਂ Wanted ਮੁਲਜ਼ਮਾਂ ਦੀ ਲਿਸਟ ਵਿਚੋਂ ਹਟਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦਾ ਕੀ ਮਤਲਬ ਕੱਢਿਆ ਜਾ ਸਕਦਾ ਹੈ, ਜਾਂ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਾਂ ਉਹ ਹੁਣ Wanted ਨਹੀਂ ਹੈ। ਪੀ.ਟੀ.ਆਈ. ਨਾਲ ਇੰਟਰਵਿਊ ਦੌਰਾਨ ਵਰਮਾ ਨੇ ਕਿਹਾ ਕਿ ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਬਰਾੜ ਦੇ ਨਾਂ ਸਾਂਝੇ ਕੀਤੇ ਸਨ, ਜਿਸ ਨੇ ਬਰਾੜ ਦਾ ਨਾਂ Wanted ਲਿਸਟ ਵਿਚ ਪਾ ਦਿੱਤਾ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਉੱਘੇ ਫ਼ਿਲਮ ਨਿਰਮਾਤਾ ਦਾ ਦੇਹਾਂਤ

ਉਨ੍ਹਾਂ ਕਿਹਾ ਕਿ ਬਰਾੜ ਕੈਨੇਡਾ ਵਿਚ ਇਕ ਗਿਰੋਹ ਚਲਾਉਂਦਾ ਸੀ, ਪਰ ਉਸ ਦੇਸ਼ ਵਿਚ ਅਜਿਹੇ ਕਈ ਸਮੂਹ ਹਨ, ਜਿਨ੍ਹਾਂ ਦੀ ਪਹੁੰਚ ਅੰਤਰਰਾਸ਼ਟਰੀ ਪੱਧਰ 'ਤੇ ਨਹੀਂ ਹੈ, ਪਰ ਉਨ੍ਹਾਂ ਦਾ ਪ੍ਰਭਾਅ ਪੂਰੇ ਕੈਨੇਡਾ ਵਿਚ ਹੈ। ਵਰਮਾ ਨੇ ਕਿਹਾ ਕਿ. "ਗੋਲਡੀ ਬਰਾੜ ਕੈਨੇਡਾ ਵਿਚ ਰਹਿ ਰਿਹਾ ਸੀ। ਸਾਡੀ ਅਪੀਲ 'ਤੇ ਉਸ ਦਾ ਨਾਂ Wanted ਲਿਸਟ ਵਿਚ ਪਾ ਦਿੱਤਾ ਗਿਆ ਸੀ। ਪਰ ਅਚਾਨਕ ਉਸ ਦਾ ਨਾਂ Wanted ਲਿਸਟ 'ਚੋਂ ਗਾਇਬ ਹੋ ਗਿਆ। ਮੈਂ ਇਸ ਦਾ ਕੀ ਮਤਲਬ ਕੱਢਾਂ? ਜਾਂ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਾਂ ਉਹ ਹੁਣ Wanted ਨਹੀਂ ਹੈ।"

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੀ ਤਿਆਰੀ 'ਚ ਸੀ ਕੁੜੀ, ਫ਼ਿਰ ਜੋ ਹੋਇਆ ਉਹ ਸੋਚਿਆ ਨਾ ਸੀ

ਮੰਨਿਆ ਜਾਂਦਾ ਹੈ ਕਿ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਤੇ ਮਈ 2022 ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਮਗਰੋਂ ਉਹ ਚਰਚਾ ਵਿਚ ਆਇਆ। ਹਾਲਾਂਕਿ ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਵੱਖ-ਵੱਖ ਗਿਰੋਹ ਚਲਾ ਰਹੇ ਹਨ। ਵਰਮਾ ਨੇ ਕਿਹਾ ਕਿ ਭਾਰਤ ਨੇ ਬਰਾੜ ਅਤੇ ਬਿਸ਼ਨੋਈ ਦੇ ਨਾਂ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ ਦੇ ਨਾਲ ਸਾਂਝੇ ਕੀਤੇ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News