ਸੰਗਰੂਰ ''ਚ ਰੂਹ ਕੰਬਾਊ ਘਟਨਾ : 5 ਸਾਲਾ ਧੀ ਦਾ ਕਤਲ ਕਰ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਨੇ ਖੋਹਿਆ ਆਪਾ

Saturday, Jul 02, 2022 - 10:11 AM (IST)

ਸੰਗਰੂਰ ''ਚ ਰੂਹ ਕੰਬਾਊ ਘਟਨਾ : 5 ਸਾਲਾ ਧੀ ਦਾ ਕਤਲ ਕਰ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਨੇ ਖੋਹਿਆ ਆਪਾ

ਸੰਗਰੂਰ (ਰਵੀ) : ਸੰਗਰੂਰ ਤੋਂ ਰੂਹ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਨੇ ਆਪਣੀ 5 ਸਾਲਾਂ ਦੀ ਮਾਸੂਮ ਧੀ ਦਾ ਕਤਲ ਕਰ ਦਿੱਤਾ ਅਤੇ ਫਿਰ ਬਾਅਦ 'ਚ ਖ਼ੁਦ ਵੀ ਫ਼ਾਹਾ ਲੈ ਲਿਆ। ਆਪਣੀ ਧੀ ਅਤੇ ਪਤਨੀ ਦੀ ਮੌਤ ਤੋਂ ਬਾਅਦ ਪਤੀ ਦਿਮਾਗੀ ਸੰਤੁਲਨ ਖੋਹ ਬੈਠਾ, ਜਿਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਨੂੰ ਜਲਦ ਹੀ ਕਾਰਜਕਾਰੀ DGP ਮਿਲਣਾ ਤੈਅ, ਜਾਣੋ ਕੀ ਹੈ ਕਾਰਨ

ਪੁਲਸ ਮੁਤਾਬਕ 40 ਸਾਲਾ ਸ਼ਿੰਦਰਪਾਲ ਕੌਰ ਨੇ ਘਰੇਲੂ ਕਲੇਸ਼ ਕਾਰਨ ਪਹਿਲਾਂ ਆਪਣੀ 5 ਸਾਲ ਦੀ ਧੀ ਭਾਵਨਾ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲ਼ਈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ 'ਸੁਖਨਾ ਸੈਂਚੁਰੀ' ਘੁੰਮਣ ਵਾਲੇ ਸੈਲਾਨੀਆਂ ਲਈ ਜ਼ਰੂਰੀ ਖ਼ਬਰ, ਇਸ ਮਹੀਨੇ ਤੱਕ ਰਹੇਗੀ ਬੰਦ

ਜਦੋਂ ਇਸ ਗੱਲ ਦਾ ਸ਼ਿੰਦਰਪਾਲ ਦੇ ਪਤੀ ਨੂੰ ਪਤਾ ਲੱਗਾ ਤਾਂ ਉਹ ਦਿਮਾਗੀ ਸੰਤੁਲਨ ਖੋਹ ਬੈਠਾ, ਜਿਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News