ਸੰਗਰੂਰ ਜ਼ਿਮਨੀ ਚੋਣ : ਸੁਨਾਮ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਹੇਠ ਵੋਟਾਂ ਪੈਣ ਦਾ ਕੰਮ ਜਾਰੀ

Thursday, Jun 23, 2022 - 12:11 PM (IST)

ਸੰਗਰੂਰ ਜ਼ਿਮਨੀ ਚੋਣ : ਸੁਨਾਮ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਹੇਠ ਵੋਟਾਂ ਪੈਣ ਦਾ ਕੰਮ ਜਾਰੀ

ਸੁਨਾਮ ਊਧਮ ਸਿੰਘ ਵਾਲਾ (ਬਾਸਲ) : ਸੰਗਰੂਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਸ਼ਹਿਰ 'ਚ ਲੋਕਾਂ ਵੱਲੋਂ ਵੋਟਾਂ ਪਾਈਆਂ ਜਾ ਰਹੀਆਂ ਹਨ। ਇੱਥੇ ਚੋਣਾਂ ਲਈ ਉਮੀਦਵਾਰਾਂ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਹੈ ਪਰ ਵੋਟਰਾਂ ਵੱਲੋਂ ਵੋਟਾਂ ਪਾਉਣ ਦਾ ਅਸਰ ਘੱਟ ਦੇਖਣ ਨੂੰ ਮਿਲਿਆ। ਅਕਾਲੀ ਦਲ ਦੇ ਬੁਲਾਰੇ ਸ. ਵਿਨਰਜੀਤ ਸਿੰਘ ਗੋਲਡੀ ਵੱਲੋਂ ਆਈ. ਟੀ. ਆਈ. ਵਿਖੇ ਆਪਣੀ ਵੋਟ ਪਾਈ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਅਤੇ ਸਦਾ ਲੋਕਾਂ ਦੇ ਹਿੱਤ ਲਈ ਖੜ੍ਹੀ ਹੈ। 

PunjabKesari
ਇਸੇ ਤਰ੍ਹਾਂ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨ ਬਾਜਵਾ ਨੇ ਆਪਣੀ ਵੋਟ ਪਾਈ ਅਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਚੱਲਦਿਆਂ ਦੇਸ਼ ਨੂੰ ਵਿਕਾਸ ਅਤੇ ਤਰੱਕੀ ਵੱਲ ਲੈ ਜਾਣ ਦੀ ਗੱਲ ਆਖੀ। ਵਿਧਾਇਕ ਅਮਨ ਅਰੋੜਾ ਵੱਲੋਂ ਆਪਣੇ ਮਾਤਾ ਪਰਮੇਸ਼ਵਰੀ ਦੇਵੀ ਦੇ ਨਾਲ ਪੰਜਾਬ ਪਬਲਿਕ ਸਕੂਲ ਵਿਖੇ ਆਪਣੀ ਵੋਟ ਪਾਈ ਗਈ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਹਿੱਤ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਆਖੀ ਗਈ। ਇਸੇ ਤਰ੍ਹਾਂ ਵਪਾਰੀ ਆਗੂ ਰਾਜਨ ਸਿੰਗਲਾ ਵੱਲੋਂ ਆਪਣੀ ਵੋਟ ਪਾਈ ਗਈ।  

 


author

Babita

Content Editor

Related News