ਪੰਜਾਬ ’ਚ ਮੀਂਹ-ਗੜ੍ਹੇਮਾਰੀ ਪੈਣ ਕਾਰਨ ਵਧੀ ਠੰਡ, ਪਹਾੜੀ ਇਲਾਕਿਆਂ ''ਚ ਭਾਰੀ ਬਰਫਬਾਰੀ, ਔਰੇਂਜ ਅਲਰਟ ਜਾਰੀ
Wednesday, Jan 28, 2026 - 07:34 AM (IST)
ਸ਼੍ਰੀਨਗਰ, ਜਲੰਧਰ (ਏਜੰਸੀਆਂ, ਪੁਨੀਤ) - ਕਸ਼ਮੀਰ ’ਚ ਮੰਗਲਵਾਰ ਨੂੰ ਹੋਈ ਤਾਜ਼ਾ ਬਰਫਬਾਰੀ ਦੇ ਕਾਰਨ ਪਿਛਲੇ ਕੁਝ ਦਿਨਾਂ ’ਚ ਦੂਜੀ ਵਾਰ ਵਾਦੀ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ। ਅਧਿਕਾਰੀਆਂ ਅਨੁਸਾਰ, ਸ਼੍ਰੀਨਗਰ ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਵੀ ਬੰਦ ਰਿਹਾ। ਉੱਤਰ ਭਾਰਤ ਨੂੰ ਪ੍ਰਭਾਵਿਤ ਕਰ ਰਹੀ ਪੱਛਮੀ ਗੜਬੜ ਕਾਰਨ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਠੰਢ ਦਾ ਅਸਰ ਹੋਰ ਵੱਧ ਗਿਆ। ਸਵੇਰ ਤੋਂ ਪੰਜਾਬ, ਹਰਿਆਣਾ, ਦਿੱਲੀ ਦੇ ਕਈ ਹਿੱਸਿਆਂ ’ਚ ਹਲਕਾ ਮੀਂਹ ਪਿਆ, ਜੋ ਰੁਕ-ਰੁਕ ਕੇ ਦਿਨ ਭਰ ਜਾਰੀ ਰਿਹਾ।
ਇਹ ਵੀ ਪੜ੍ਹੋ : ਕੈਨੇਡਾ ਤੋਂ ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ
ਪੰਜਾਬ ’ਚ ਕਈ ਜ਼ਿਲ੍ਹਿਆਂ ’ਚ ਗੜੇਮਾਰੀ ਵੀ ਦਰਜ ਕੀਤੀ ਗਈ। ਇਸ ਨਾਲ ਠੰਢ ਹੋਰ ਵੱਧ ਗਈ। ਉੱਥੇ ਹੀ, ਹਿਮਾਚਲ ਪ੍ਰਦੇਸ਼ ਦੇ ਕੁੱਲੂ, ਚੰਬਾ, ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਲਈ ‘ਔਰੇਂਜ’ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ’ਚ ਸਭ ਤੋਂ ਵੱਧ ਬਰਫ਼ਬਾਰੀ 22 ਸੈਂਟੀਮੀਟਰ (ਸੈ.ਮੀ.) ਲਾਹੌਲ-ਸਪੀਤੀ ਦੇ ਗੋਂਦਲਾ ਪਿੰਡ ’ਚ ਹੋਈ। ਉੱਧਰ, ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਬਦਰੀਨਾਥ ਅਤੇ ਰੁਦਰਪ੍ਰਯਾਗ ਜ਼ਿਲ੍ਹੇ ’ਚ ਕੇਦਾਰਨਾਥ ਅਤੇ ਆਸ-ਪਾਸ ਦੀਆਂ ਚੋਟੀਆਂ ’ਤੇ ਸੋਮਵਾਰ ਰਾਤ ਤੋਂ ਹੀ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ : ਬਦਲ ਗਏ ਨਿਯਮ, ਬਦਰੀਨਾਥ-ਕੇਦਾਰਨਾਥ ਸਣੇ 45 ਮੰਦਰਾਂ 'ਚ ਇਨ੍ਹਾਂ ਲੋਕਾਂ ਦੀ NO ENTERY!
ਪੰਜਾਬ ’ਚ ਮੀਂਹ ਨਾਲ ਗੜ੍ਹੇ ਪੈਣ ਕਾਰਨ ਵਧੀ ਠੰਢ
ਪੱਛਮੀ ਗੜਬੜੀ ਦੇ ਅਸਰ ਨਾਲ ਪੰਜਾਬ ਅਤੇ ਆਸ-ਪਾਸ ਦੇ ਕਈ ਸੂਬਿਆਂ ਵਿਚ ਮੀਂਹ ਪੈਣ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਹਿਮਾਚਲ ਤੇ ਜੰਮੂ-ਕਸ਼ਮੀਰ ਵਿਚ ਬਰਫ਼ਬਾਰੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਗੜ੍ਹੇਮਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ’ਚ 5 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਠੰਢ ਵਧੀ ਹੈ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਮੁਤਾਬਕ 30 ਜਨਵਰੀ ਤੱਕ ਸ਼ੀਤ ਲਹਿਰ ਅਤੇ ਧੁੰਦ ਦਾ ਜ਼ੋਰ ਰਹੇਗਾ, ਜਿਸ ਕਾਰਨ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਤਾਜ਼ਾ ਬਰਫ਼ਬਾਰੀ! ਤੁਸੀਂ ਵੀ ਬਣਾ ਰਹੇ ਹੋ ਪਹਾੜਾਂ 'ਤੇ ਘੁੰਮਣ ਦਾ ਪਲਾਨ ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਬੀਤੇ ਦਿਨ ਦੇ ਮੁਕਾਬਲੇ ਅੱਜ ਮੀਂਹ ਮੱਧਮ ਤੋਂ ਘੱਟ ਰਿਹਾ ਪਰ ਕਈ ਜ਼ਿਲ੍ਹਿਆਂ ’ਚ ਗੜ੍ਹੇ ਪੈਣ ਕਾਰਨ ਤਾਪਮਾਨ ’ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ ਤੇਜ਼ ਹਵਾਵਾਂ, ਗਰਜ-ਚਮਕ ਦੇ ਨਾਲ ਮੀਂਹ ਨੂੰ ਲੈ ਕੇ ਅਲਰਟ ਵਰਤਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਪਿਛਲੇ 24 ਘੰਟਿਆਂ ਦੇ ਅਪਡੇਟ ਮੁਤਾਬਕ ਤਾਪਮਾਨ ’ਚ 4 ਡਿਗਰੀ ਦੀ ਗਿਰਾਵਟ ਦੇ ਨਾਲ ਲੁਧਿਆਣਾ ਦਾ ਘੱਟੋ -ਘੱਟ ਤਾਪਮਾਨ 7.7 ਡਿਗਰੀ ਦਰਜ ਕੀਤਾ ਗਿਆ। ਐੱਸ. ਬੀ. ਐੱਸ. ਨਗਰ ਵਿਚ 9.7 ਡਿਗਰੀ ਤਾਪਮਾਨ ਰਿਹਾ। ਵੱਧ ਤੋਂ ਵੱਧ ਤਾਪਮਾਨ ’ਚ ਬਠਿੰਡਾ ’ਚ 18.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਮੀਂਹ ਦੇ ਕ੍ਰਮ ਅਧੀਨ ਪਟਿਆਲਾ ’ਚ ਸਭ ਤੋਂ ਵੱਧ 29 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਖ਼ੂਨੀ ਵਾਰਦਾਤ: ਗੋਲੀਆਂ ਮਾਰ ਭੁੰਨ੍ਹ 'ਤਾ ਕੈਫੇ 'ਚ ਬੈਠਾ ਨੌਜਵਾਨ, ਮੌਜਪੁਰ ਇਲਾਕੇ 'ਚ ਫੈਲੀ ਸਨਸਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
