ਕਲਾਸਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਮੈਂਬਰਾਂ ਦੀ ਮੀਟਿੰਗ
Wednesday, Apr 10, 2019 - 04:12 AM (IST)
ਸੰਗਰੂਰ (ਵਿਵੇਕ ਸਿੰਧਵਾਨੀ,ਪ੍ਰਵੀਨ)- ਕਲਾਸਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਬਰਾਂਚ ਜਿਲ੍ਹਾ ਸੰਗਰੂਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜੀਤ ਸਿੰਘ ਬੰਗਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀਆਂ ਨੀਤੀਆਂ ਵਿਰੱੁਧ ਪੰਜਾਬ ਤੇ ਯੂ.ਟੀ ਮੁਲਾਜਮ ਸੰਘਰਸ਼ ਕਮੇਟੀ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮੁਲਾਜਮ ਠੇਕਾ ਸੰਘਰਸ਼ ਵੱਲੋਂ ਦਿੱਤੇ ਸੱਦੇ ਦੇ ਅਨੁਸਾਰ ਮਿਤੀ 12-4-19 ਨੂੰ ਖੇਤੀਬਾਡ਼ੀ ਵਿਭਾਗ ਦੇ ਦਫਤਰ ਅੱਗੇ ਜਿਲ੍ਹਾ ਪੱਧਰ ਹੋ ਰਹੀ ਰੈਲੀ ਵਿੱਚ ਮੁਲਾਜਮ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਰੈਲੀ ਤੋਂ ਬਾਅਦ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਵੱਲ ਮੁਲਾਜਮਾਂ ਦੀਆਂ ਮੰਗਾਂ ਲਈ ਮੁਜਾਹਰਾ ਕੀਤਾ ਜਾਵੇਗਾ। ਕੋਠੀ ਅੱਗੇ ਜੋਰਦਾਰ ਰੈਲੀ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ 1 ਮਈ 2019 ਨੂੰ ਮੁਲਾਜਮਾਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ ਚੰਡੀਗਡ਼੍ਹ ਵਿਖੇ ਮਰਨ ਵਰਤ ਸ਼ੁਰੂ ਕੀਤਾ। ਮੀਟਿੰਗ ਵਿੱਚ ਰਮੇਸ਼ ਕੁਮਾਰ ਹੈਲਥ , ਅਮਰਜੀਤ ਸਿੰਘ ਵਿਰਕ , ਕੇਵਲ ਸਿੰਘ ਗੁਜਰਾ , ਦਰਬਾਰਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
