ਸਰਕਾਰ ਵੱਲੋਂ ਕਣਕ ਦੀ ਖਰੀਦ ਸ਼ੁਰੂ, ਖਰੀਦ ਕੇਂਦਰਾਂ ’ਚ ਸਫਾਈ ਦੇ ਪ੍ਰਬੰਧ ਖੋਖਲੇ

Monday, Apr 01, 2019 - 03:59 AM (IST)

ਸਰਕਾਰ ਵੱਲੋਂ ਕਣਕ ਦੀ ਖਰੀਦ ਸ਼ੁਰੂ, ਖਰੀਦ ਕੇਂਦਰਾਂ ’ਚ ਸਫਾਈ ਦੇ ਪ੍ਰਬੰਧ ਖੋਖਲੇ
ਸੰਗਰੂਰ (ਸ਼ਾਮ)-ਪੰਜਾਬ ਸਰਕਾਰ ਨੇ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਪਰ ਮਾਰਕੀਟ ਕਮੇਟੀ ਤਪਾ ਵੱਲੋਂ ਖਰੀਦ ਕੇਂਦਰਾਂ ’ਚ ਸਾਰੇ ਸਫਾਈ, ਪੀਣ ਵਾਲੇ ਪਾਣੀ, ਬਿਜਲੀ, ਛਾਂ ਅਤੇ ਹੋਰ ਪ੍ਰਬੰਧ ਕਰਨ ਦੇ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ, ਜਦ ਸਾਡੇ ਪ੍ਰਤੀਨਿਧੀ ਨੇ ਪਿੰਡ ਤਾਜੋਕੇ, ਮਹਿਤਾ, ਘੁੰਨਸ ਦੇ ਖਰੀਦ ਕੇਂਦਰਾਂ ਦਾ ਦੌਰਾ ਕਰ ਕੇ ਦੇਖਿਆ ਤਾਂ ਅਨਾਜ ਮੰਡੀਆਂ ’ਚ ਨਾ ਤਾਂ ਪੂਰੀ ਤਰ੍ਹਾਂ ਸਫਾਈ ਹੋ ਸਕੀ, ਜਿਸ ਕਾਰਨ ਮੰਡੀਆਂ ਦੇ ਫਡ਼੍ਹ ’ਚ ਕੂਡ਼ੇ ਦੇ ਢੇਰ ਪਏ ਦੇਖੇ ਜਾ ਸਕਦੇ ਹਨ, ਕਿਸਾਨਾਂ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਲਾਈਆਂ ਸਬਮਰਸੀਬਲ ਮੋਟਰਾਂ ਦੇ ਬੋਰ ਖੁੱਲ੍ਹੇ ਪਏ ਹਨ ਅਤੇ ਨਾ ਹੀ ਲਾਈਟ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ, ਮੰਡੀ ਬੋਰਡ ਦੇ ਮਾਰਕੀਟ ਕਮੇਟੀ ਦੇ ਕੁਝ ਅਧਿਕਾਰੀ ਵੀ ਆਪਣੀ ਡਿਊਟੀ ਸਹੀ ਢੰਗ ਨਾਲ ਨਹੀ ਨਿਭਾਅ ਰਹੇ ਜਦੋਂ ਇਸ ਸਬੰਧੀ ਮੰਡੀ ਸੁਪਰਵਾਈਜ਼ਰ ਸੁਰਿੰਦਰ ਪਾਲ ਨਾਲ ਜੋ ਪਿੰਡ ਘੁੰਨਸ ਵਿਖੇ ਫਡ਼੍ਹ ਦੀ ਸਫਾਈ ਕਰਵਾ ਰਿਹਾ ਸੀ, ਨੇ ਕਿਹਾ ਕਿ 1-2 ਦਿਨਾਂ ’ਚ ਸਫਾਈ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਕਿਸਾਨਾਂ ਕੁਲਵੰਤ ਸਿੰਘ ਧਾਲੀਵਾਲ, ਭੋਲਾ ਸਿੰਘ ਚੱਠਾ, ਭਗਵੰਤ ਸਿੰਘ ਚੱਠਾ, ਜੀਵਨ ਸਿੰਘ ਔਜਲਾ, ਪਰਮਜੀਤ ਸਿੰਘ ਪੰਮਾ ਦਾ ਕਹਿਣਾ ਹੈ ਕਿ ਕਣਕ ਨੂੰ ਲੋਡ਼ ਨਾਲੋਂ ਠੰਡ ਘੱਟ ਮਿਲੀ ਹੈ, ਜਿਸ ਹਿਸਾਬ ਨਾਲ ਧੁੱਪ ਪੈ ਰਹੀ ਹੈ ਉਸ ਹਿਸਾਬ ਨਾਲ ਕੰਬਾਈਨਾਂ ਵੀ ਜਲਦੀ ਚੱਲਣ ਦੀ ਸੰਭਾਵਨਾ ਹੈ ਅਤੇ ਮੌਸਮ ਠੀਕ ਰਿਹਾ ਤਾਂ ਕਣਕ ਦਾ ਝਾਡ਼ ਵਧੀਆ ਨਿਕਲਣ ਦਾ ਅਨੁਮਾਨ ਹੈ। ਖੁਰਾਕ ਸਪਲਾਈ ਵਿਭਾਗ ਤਪਾ ਦੇ ਇੰਸਪੈਕਟਰ ਮੋਹਿਤ ਗੋਇਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਣਕ ਦੀ ਖਰੀਦ 1 ਅਪ੍ਰੈਲ, 2019 ਤੋਂ ਸ਼ੁਰੂ ਹੈ, ਮੁੱਲ 1840 ਰੁਪਏ ਨਿਰਧਾਰਿਤ ਕੀਤਾ ਹੈ, ਸਾਰੇ ਸਟਾਫ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ। ਅਜੇ ਤੱਕ ਕੋਈ ਵੀ ਢੇਰੀ ਨਹੀਂ ਆਈ ਆਉਂਦੇ ਸਾਰ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਮਾਰਕੀਟ ਕਮੇਟੀ ਦੇ ਸਕੱਤਰ ਸ. ਨਛੱਤਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 1-2 ਦਿਨ ਪਹਿਲਾਂ ਹੀ ਪ੍ਰਬੰਧ ਮੁਕੰਮਲ ਕਰਨ ਲਈ ਹੁਕਮ ਜਾਰੀ ਹੋਏ ਹਨ ਕਣਕ ਦੀ ਆਮਦ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਏ ਜਾਣਗੇ।

Related News