ਮਹਿਲ ਕਲਾਂ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਗਊ ਤਸਕਰੀ ਦਾ ਭਾਂਡਾ ਭੰਨਿਆ
Tuesday, Jan 20, 2026 - 04:38 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ) : ਮਹਿਲ ਕਲਾਂ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਜਦੋਂ ਮੰਗਲਵਾਰ ਸਵੇਰੇ ਲਗਭਗ 11 ਵਜੇ, ਗਊਆਂ ਦਾ ਭਰਿਆ ਟਰੱਕ, ਮਹਿਲ ਕਲਾਂ ਟੋਲ ਪਲਾਜ਼ਾ ਵਾਲੀ ਜਗ੍ਹਾ 'ਤੇ 112 ਦੇ ਇੰਚਾਰਜ ਜਗਮੋਹਣ ਸਿੰਘ ਗਿੱਲ, ਏਐੱਸਆਈ ਜਗਰੂਪ ਸਿੰਘ ਤੇ ਪੂਰੀ ਪੁਲਸ ਪਾਰਟੀ ਨੇ ਫੜ ਲਿਆ। ਜਿਸ ਵਿਚ ਲਗਭਗ 20 ਦੇ ਕਰੀਬ ਗਊਆਂ ਇਕ ਢੱਠਾ ਮੌਜੂਦ ਸੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਗੁਰਪ੍ਰੀਤ ਸਿੰਘ ਕੌਮੀ ਪ੍ਰਧਾਨ ਸੰਯੁਕਤ ਗਊ ਰਕਸ਼ਾ ਦਲ ਪੰਜਾਬ ਨੇ ਦੱਸਿਆ ਕਿ ਇਸ ਤਸਕਰੀ ਸਬੰਧੀ ਅਸੀਂ ਕਈ ਦਿਨਾਂ ਤੋਂ ਕੰਮ ਕਰ ਰਹੇ ਸੀ ਤੇ ਇਹ ਗੱਡੀ ਜਿਹੜੀ ਮਹਿਲ ਕਲਾਂ ਪੁਰਾਣੇ ਟੋਲ ਨਾਕੇ ਦੇ ਕੋਲੋਂ ਇੱਥੇ ਆ ਕੇ ਅਸੀਂ ਪੁਲਸ ਮਦਦ ਨਾਲ ਫੜਿਆ ਲਿਆ।
ਇਹ ਗਊਆਂ ਦਾ ਤਸਕਰ ਬਰਨਾਲੇ ਜ਼ਿਲ੍ਹੇ ਦੇ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ। ਜਿਸ ਨੇ ਕਿ ਯੂਪੀ ਦੇ ਤਸਕਰਾਂ ਨਾਲ ਮਿਲ ਕੇ ਇਸ ਗੱਡੀ ਨੂੰ ਮੇਵਾਤ ਭੇਜਿਆ ਜਾ ਰਿਹਾ ਸੀ। ਦੂਜੀ ਵੱਡੀ ਗੱਲ ਇਹ ਵੀ ਹੈ ਕਿ, ਗਊਆਂ ਨਾਲ ਭਰੀ ਗੱਡੀ, ਦੇ ਨਾਲ ਇੱਕ ਗੱਡੀ ਹੋਰ ਸੀ, ਜੋ ਕਿ ਮੌਕੇ 'ਤੇ ਭੱਜਣ ਵਿਚ ਕਾਮਯਾਬ ਹੋ ਗਏ। ਪੁਲਸ ਨੇ ਐੱਫਆਈਆਰ ਦਰਜ ਕਰ ਲਈ ਹੈ ਅਤੇ ਹੋਰ ਜਾਂਚ ਜਾਰੀ ਹੈ।
