ਆਸਰਾ ਦੇ ਮਾਨਿਕ ਸਿੰਗਲਾ ਨੇ ਕੀਤਾ ਸੰਸਥਾ ਦਾ ਨਾਂ ਰੋਸ਼ਨ

Sunday, Mar 24, 2019 - 03:47 AM (IST)

ਆਸਰਾ ਦੇ ਮਾਨਿਕ ਸਿੰਗਲਾ ਨੇ ਕੀਤਾ ਸੰਸਥਾ ਦਾ ਨਾਂ ਰੋਸ਼ਨ
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਆਸਰਾ ਗਰੁੱਪ, ਜੋ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਉੱਤੇ ਸਥਿਤ ਹੈ ਦੇ ਵਿਦਿਆਰਥੀ ਪਡ਼ਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਉੱਚਾ ਦਰਜੇ ਹਾਸਲ ਕਰ ਰਹੇ ਹਨ। ਆਸਰਾ ਦੇ ਮਾਨਿਕ ਸਿੰਗਲਾ ਨੇ ਸੰਸਥਾ ਦਾ ਨਾਂ ਰਾਸ਼ਟਰੀ ਪੱਧਰ ’ਤੇ ਰੋਸ਼ਨ ਕੀਤਾ। ਮਾਨਿਕ ਨੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਵਿਚ ਹੋਏ ਇੰਟਰ ਯੂਨੀਵਰਸਿਟੀ ਮੁਕਾਬਲੇ, ਜੋ ਕਿ ਰਾਸ਼ਟਰੀ ਪੱਧਰ ’ਤੇ ਸੀ, ਵਿਚ ਮਾਰਸ਼ਲ ਆਰਟ ਸਪਰਧਾ ਵਿੱਚ ਕਾਂਸਯ ਪਦਕ ਹਾਸਲ ਕਰ ਕੇ, ਨਾ ਹੀ ਸਿਰਫ ਸੰਸਥਾਂ ਦਾ ਨਾਂ ਬਲਕਿ ਆਪਣੇ ਮਾਤਾ-ਪਿਤਾ ਦਾ ਨਾਂ ਵੀ ਰੋਸ਼ਨ ਕੀਤਾ। ਹੁਣ ਇਸ ਖਿਡਾਰੀ ਇੰਟਰਨੈਸ਼ਨਲ ਪੱਧਰ ’ਤੇ ਦੇਸ਼ ਦੇ ਵੱਲੋਂ ਖੇਡੇਗਾ। ਇਸ ਵਿਦਿਆਰਥੀ ਨੇ ਇਸ ਤੋਂ ਪਹਿਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਤਾਈਕਵਾਂਡੋ ਚੈਮਪੀਅਨਸ਼ਿਪ ਵਿਚ ਸਿਲਵਰ ਮੈਡਲ ਅਤੇ ਕਵਾਨ ਕੀ ਡੋ ਚੈਮਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ ਸੀ। ਇਸੇ ਤਰ੍ਹਾਂ ਆਸਰਾ ਦਾ ਹੀ ਰੁਪਾਸ਼ੂ ਮਿੱਤਲ ਅਤੇ ਵਾਸੂ ਮੁਖੇਜਾ ਵੀ ਬੈਡਮਿੰਟਨ ਵਿਚ ਰਾਸ਼ਟਰੀ ਪੱਧਰ ਤੇ ਤਗਮੇ ਹਾਸਲ ਕਰ ਚੁੱਕੇ ਹਨ। ਇੰਨਾਂ ਸਾਰੇ ਵਿਦਿਆਰਥੀਆਂ ਨੂੰ ਆਸਰਾ ਗਰੁੱਪ ਵੱਲੋਂ ਸਨਮਾਨਤ ਕਰਦੇ ਹੋਏ ਚੇਅਰਮੈਨ ਡਾਂ. ਆਰ. ਕੇ ਗੋਇਲ ਨੇ ਕਿਹਾ ਕਿ ਜੇ ਕੋਈ ਵੀ ਵਿਦਿਆਰਥੀ ਆਪਣਾ ਲਕਸ਼ ਮਿੱਥ ਲਵੇ ਤੇ ਉਸ ਉੱਪਰ ਲਗਾਤਾਰ ਮਿਹਨਤ ਕਰਦਾ ਰਹੇ ਤਾਂ ਅਜਿਹਾ ਕੋਈ ਮੁਕਾਮ ਨਹੀਂ ਹੁੰਦਾ ਜਿਸ ਨੂੰ ਉਹ ਹਾਸਲ ਨਾ ਕਰ ਸਕੇ। ਡਾ. ਕੇਸ਼ਵ ਗੋਇਲ (ਐੱਮ.ਡੀ) ਆਸਰਾ ਗਰੁੱਪ ਦੀ ਸੰਸਥਾ ਦੇ ਅਧਿਆਪਕ ਅਤੇ ਪ੍ਰਿੰਸੀਪਲ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਸੰਸਥਾ ਦੇ ਹੋਣਹਾਰ ਸਰੀਰਿਕ ਸਿੱਖਿਆ ਐਜ਼ੂਕੇਸ਼ਨ ਵਿਭਾਗ ਦੇ ਮੁੱਖੀ ਪ੍ਰੋ.ਜੀ.ਪੀ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਅਜਿਹੇ ਲਕਸ਼ ਹਾਸਲ ਕਰਨ ਲਈ ਹਮੇਸ਼ਾ ਹੀ ਪ੍ਰੇਰਿਤ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਬੀ.ਐੱਡ ਗੋਹਲ, ਡਾ. ਐੱਸ.ਕੇ ਧੱਮੀ, ਡਾ. ਯੋਗੇਸ਼ਵਰ ਚੋਹਾਨ ਅਤੇ ਹੋਰ ਸਟਾਫ ਮੈਬਰ ਹਾਜ਼ਰ ਸੀ।

Related News