ਚੀਰ ਦੇਵਾਂਗੇ ਸੀਨਾ ਹਨੇਰੇ ਦਾ
Saturday, Mar 16, 2019 - 04:16 AM (IST)
ਸੰਗਰੂਰ (ਬੇਦੀ)-ਮਨੁੱਖ ਦਾ ਤੀਜਾ ਨੇਤਰ ਮੰਨੀ ਜਾਂਦੀ ‘ਵਿੱਦਿਆ’ ਸਿਰਫ ਬੱਚਿਆਂ ਲਈ ਨਹੀਂ ਸਗੋਂ ਉਨ੍ਹਾਂ ਦੇ ਨਾਲ ਜੁਡ਼ੇ ਪਰਿਵਾਰਾਂ ਲਈ ਵੀ ਸੋਝੀ ਦਾ ਸਾਧਨ ਹੋ ਨਿਬਡ਼ਦੀ ਹੈ। ਅਜਿਹੀ ਹੀ ਸੋਝੀ ਦੀਆਂ ਕਿਰਨਾਂ ਵੰਡਦੀ ਸ਼ਹੀਦ ਊਧਮ ਸਿੰਘ ਅਕੈਡਮੀ, ਸਤੌਜ ਬੱਚਿਆਂ ਨੂੰ ਨਾ ਸਿਰਫ ਉਨ੍ਹਾਂ ਦੇ ਪਿਛੋਕਡ਼ ਸਗੋਂ ਆਧੁਨਿਕ ਯੁੱਗ ਦੇ ਵਰਤਾਰੇ ਨੂੰ ਸਮਝਣ ਦੇ ਵੀ ਕਾਬਿਲ ਬਣਾ ਰਹੀ ਹੈ। ਸੰਨ 2003 ਤੋਂ ਵਿੱਦਿਆ ਦੇ ਖੇਤਰ ’ਚ ਆਪਣੀ ਪ੍ਰਸ਼ੰਸਾਯੋਗ ਭੂਮਿਕਾ ਨਿਭਾਅ ਰਹੀ ਇਹ ਅਕੈਡਮੀ ਬਹੁਤ ਹੀ ਹਰੇ-ਭਰੇ ਤੇ ਸਾਫ ਵਾਤਾਵਰਣ ’ਚ ਕਣਕਵਾਲ ਚਹਿਲਾਂ ਹੀਰੋਂ ਰੋਡ ਉੱਪਰ ਸਥਿਤ ਹੈ। ਅਦਾਰੇ ’ਚ ਛੋਟੇ ਬੱਚੇ ਜੋ ਕਿ ਕਲੀਆਂ ਦੇ ਰੂਪ ’ਚ ਸਾਡੇ ਕੋਲ ਆਉਂਦੇ ਹਨ, ਨੂੰ ਪਿਆਰ ਦੇ ਪਾਣੀ ਨਾਲ ਸਿੰਝ ਕੇ, ਮਿਹਨਤ ਤੇ ਸਿੱਖਿਆ ਦੀ ਖਾਦ ਪਾ ਕੇ ਅਜਿਹਾ ਫੁੱਲ ਬਣਾ ਦਿੱਤਾ ਜਾਂਦਾ ਹੈ ਜੋ ਆਪਣੀ ਜ਼ਿੰਦਗੀ ਨੂੰ ਮਹਿਕਾਂ ਨਾਲ ਭਰ ਸਕਣ। ਇਸ ਸੰਸਥਾ ਦੇ ਨੀਂਹ ਰੱਖਿਅਕ ਗੁੱਟ ਸ. ਕੁਲਵਿਦੰਰ ਸਿੰਘ, ਸ. ਗੁਰਸ਼ਰਨ ਸਿੰਘ ਅਤੇ ਸ਼੍ਰੀ ਰਾਜ ਕੁਮਾਰ ਜੀ ਦੀ ਅਗਵਾਈ ਤੇ ਪ੍ਰਿੰਸੀਪਲ ਸ਼੍ਰੀਮਤੀ ਨਵੀ ਕਿਰਨ ਜੀ ਦੇ ਨਾਲ-ਨਾਲ ਸਮੂਹ ਅਧਿਆਪਕਾਂ ਦੀ ਮਿਹਨਤ ਹਰ ਸਾਲ ਅਕੈਡਮੀ ਦੀਆਂ ਪ੍ਰਾਪਤੀਆਂ ’ਚ ਸਲਾਹੁਣਯੋਗ ਵਾਧਾ ਕਰਦੀ ਹੈ। ਪਿਛਲੇ ਸਾਲ ਦੱਸਵੀਂ ਅਤੇ 12ਵੀਂ ਬੋਰਡ ’ਚ ਹਾਸਲ ਕੀਤੇ 93% ਚਰਨਜੀਤ ਕੌਰ, ਦਸਵੀਂ ਅਨਮੋਲ ਚੋਪਡ਼ਾ 70% (ਮੈਡੀਕਲ) ਤੇ ਹਰਸਿਮਰਨਜੀਤ ਕੌਰ 79.2% ਅੰਕ ਇਸ ਸੰਸਥਾ ਦੀ ਵਿੱਦਿਅਕ ਪ੍ਰਾਪਤੀ ਦਾ ਸਬੂਤ ਹਨ। ਜੇਕਰ ਬੱਚਿਆਂ ਦੇ ਸਰਬਪੱਖੀ ਵਿਕਾਸ ਦੀ ਗੱਲ ਕਰੀਏ ਤਾਂ ਖੇਡਾਂ ’ਚ ਵੀ ਇਸ ਸਕੂਲ ਦੇ ਸਿਰਕੱਢ ਵੇਰਵੇ ਦਰਜ ਹਨ। ਰਾਂਚੀ ਵਿਖੇ ਹੋਏ ਤੀਰਅੰਦਾਜ਼ੀ ਦੇ ਮੁਕਾਬਲੇ ’ਚ ਲਵਜੋਤ ਕੌਰ, ਦਿੱਲੀ ਵਿਖੇ ਮਹਿਕਪ੍ਰੀਤ ਕੌਰ ਅਤੇ ਮੱਧ ਪ੍ਰਦੇਸ਼ ਵਿਖੇ ਲਵਪ੍ਰੀਤ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਨੇ ਨੈਸ਼ਨਲ ਪੱਧਰ ’ਤੇ ਸ਼ਲਾਘਾਯੋਗ ਪ੍ਰਦਰਸ਼ਨ ਵਿਖਾਇਆ। ਪੰਜਾਬ ਪੱਧਰ ’ਤੇ ਹੋਈ ਚੈਂਪੀਅਨਸ਼ਿਪ ’ਚ ਅੰਡਰ 14 ’ਚ ਅਰਸ਼ਦੀਪ ਸਿੰਘ, ਅੰਡਰ 17 ’ਚ ਲਵਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਪਮਨਦੀਪ ਸਿੰਘ, ਖੁਸ਼ਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਨੇ ਵੀ ਆਪਣੀ ਤੀਰਅੰਦਾਜ਼ੀ ਦੇ ਜੌਹਰ ਵਿਖਾਏ। ਇਸ ਤੋਂ ਇਲਾਵਾ ਅੰਡਰ 19 ’ਚ ਰਮਨਦੀਪ ਕੌਰ, ਲਵਜੋਤ ਕੌਰ ਅਤੇ ਮਹਿਕਪ੍ਰੀਤ ਕੌਰ ਨੇ ਵੀ ਵੱਖ-ਵੱਖ ਸਥਾਨ ਹਾਸਲ ਕੀਤੇ ਹਨ। ਨਾ ਸਿਰਫ ਤੀਰਅੰਦਾਜ਼ੀ, ਸਗੋਂ ਇਸ ਸੰਸਥਾ ਦੇ ਵਿਦਿਆਰਥੀ ਪੰਜਾਬ ਪੱਧਰ ’ਤੇ ਕੁਸ਼ਤੀ ’ਚ ਕੁਬੇਰ ਵਸ਼ਿਸ਼ਟ ਨੇ ਆਪਣਾ ਨਾਂ ਦਰਜ ਕਰਵਾਇਆ। ਖੇਡ ਕਲਾਂ ਤੋਂ ਇਲਾਵਾ ਸੰਗੀਤ ਕਲਾਂ ਦੇ ਖੇਤਰ ’ਚ ਵੀ ਇਸ ਸਕੂਲ ਦੇ ਵਿਦਿਆਰਥੀ ਹਰਮਨ ਸਿੰਘ ਨੇ ਵਾਇਸ ਆਫ ਪੰਜਾਬ ਸੀਜ਼ਨ-5 ਦਾ ਟਾਈਟਲ ਜਿੱਤ ਕੇ ਹੁਣ ਨੈਸ਼ਨਲ ਪੱਧਰ ’ਤੇ ਕਲਰ ਟੀ. ਵੀ. ਦੁਆਰਾ ਪ੍ਰਸਾਰਿਤ ਪ੍ਰੋਗਰਾਮ ‘‘ਰਾਈਜ਼ਿੰਗ ਸਟਾਰ’’ ਲਈ ਵੀ ਆਪਣਾ ਰਾਹ ਪੱਧਰਾ ਕਰ ਲਿਆ ਹੈ। ਇਨ੍ਹਾਂ ਉੱਚ ਪੱਧਰ ਦੀਆਂ ਪ੍ਰਾਪਤੀਆਂ ਦੀ ਜਡ਼੍ਹ ਸਕੂਲ ’ਚ ਕਰਵਾਏ ਜਾਂਦੇ ,‘‘ ਇੰਟਰ ਹਾਊਸ’’ ਭਾਸ਼ਣ, ਚਿੱਤਰਕਾਰੀ, ਅਦਾਕਾਰੀ ਅਤੇ ਹੋਰ ਵਿੱਦਿਅਕ ਮੁਕਾਬਲੇ ਹੀ ਮੰਨੇ ਜਾ ਸਕਦੇ ਹਨ। ਸੋ ਪ੍ਰਮਾਤਮਾ ਇਸ ਵਿੱਦਿਅਕ ਅਦਾਰੇ ਨੂੰ ਹੋਰ ਤਰੱਕੀ ਬਖਸ਼ ਕੇ ਇਸ ਇਲਾਕੇ ਦੇ ਲਈ ਸੇਧ ਦਾ ਸਰੋਤ ਬਣਾਈ ਰੱਖੇ।
