ਦੇਸ਼ ਦੀ ਤਰੱਕੀ ’ਚ ਔਰਤਾਂ ਦੀ ਭੂਮਿਕਾ ਬੇਹੱਦ ਅਹਿਮ : ਹਰੀ ਸਿੰਘ

02/20/2019 3:32:12 AM

ਸੰਗਰੂਰ (ਜੈਨ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਧੂਰੀ ਤੋਂ ਹਲਕਾ ਇੰਚਾਰਜ ਅਤੇ ਪ੍ਰੀਤ ਕੰਬਾਈਨ ਨਾਭਾ ਦੇ ਐੱਮ.ਡੀ. ਹਰੀ ਸਿੰਘ ਨੇ ਕਿਹਾ ਕਿ ਸਿਆਸਤ ’ਚ ਹੀ ਨਹੀਂ ਸਗੋਂ ਦੇਸ਼ ਦੀ ਤਰੱਕੀ ’ਚ ਔਰਤਾਂ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਇਹ ਵਿਚਾਰ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਅਤੇ ਇਸਤਰੀ ਅਕਾਲੀ ਦਲ (ਦਿਹਾਤੀ) ਸੰਗਰੂਰ ਦੀ ਜ਼ਿਲਾ ਪ੍ਰਧਾਨ ਪਰਮਜੀਤ ਕੌਰ ਵਿਰਕ ਦੀ ਮੌਜੂਦਗੀ ’ਚ ਇਕ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ®ਇਸ ਦੌਰਾਨ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਇਸਤਰੀ ਅਕਾਲੀ ਦਲ ਪੰਜਾਬ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋਂ ਜ਼ਿਲਾ ਸੰਗਰੂਰ ’ਚ 28 ਫਰਵਰੀ ਨੂੰ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦੇ ਸਬੰਧ ’ਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 28 ਫਰਵਰੀ ਨੂੰ ਮਾਲੇਰਕੋਟਲਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਵੇਰੇ ਸਾਢੇ 10 ਵਜੇ ਅਤੇ ਦੁਪਹਿਰ ਨੂੰ ਡੇਢ ਵਜੇ ਗੁਰਦੁਆਰਾ ਨਾਨਕੀਵਾਲਾ ਸਾਹਿਬ ਸੰਗਰੂਰ ਵਿਖੇ ਇਹ ਮੀਟਿੰਗਾਂ ਹੋਣੀਆਂ ਤੈਅ ਹੋਈਆਂ ਹਨ। ਇਸ ਸਮੇਂ ਹਲਕਾ ਇੰਚਾਰਜ ਹਰੀ ਸਿੰਘ ਅਤੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਵੱਲੋਂ ਇਸਤਰੀ ਅਕਾਲੀ ਦਲ ਦੀ ਸਰਕਲ-1 ਦੀ ਨਵੀਂ ਨਿਯੁਕਤ ਕੀਤੀ ਗਈ ਪ੍ਰਧਾਨ ਸਰਬਜੀਤ ਕੌਰ ਈਸਾਪੁਰ ਅਤੇ ਸਰਕਲ-2 ਦੀ ਪ੍ਰਧਾਨ ਜਸਦੇਵ ਕੌਰ ਪੇਧਨੀ ਨੂੰ ਉਨ੍ਹਾਂ ਦੀ ਨਿਯੁਕਤੀ ਸਬੰਧੀ ਪੱਤਰ ਵੀ ਦਿੱਤੇ। ਇਸ ਤੋਂ ਇਲਾਵਾ ਸੁਰਿੰਦਰ ਕੌਰ ਨੂੰ ਧੂਰੀ ਪਿੰਡ ਇਕਾਈ ਦੀ ਪ੍ਰਧਾਨ ਅਤੇ ਤਨਵੀਰ ਕੌਰ ਨੂੰ ਸਕੱਤਰ ਵੀ ਨਿਯੁਕਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹੰਸ ਰਾਜ ਗਰਗ ਸ਼ਹਿਰੀ ਪ੍ਰਧਾਨ ਧੂਰੀ, ਸੁਨੀਤਾ ਰਾਣੀ ਜ਼ਿਲਾ ਪ੍ਰਧਾਨ (ਸ਼ਹਿਰੀ) ਸੰਗਰੂਰ, ਜਸਵਿੰਦਰ ਕੌਰ, ਮਨਜੀਤ ਕੌਰ, ਅਜਮੇਰ ਸਿੰਘ, ਧਨਵਿੰਦਰ ਸਿੰਘ, ਬਲਵੰਤ ਸਿੰਘ, ਪਰਮਜੀਤ ਸਿੰਘ, ਲਛਮਣ ਸਿੰਘ ਅਤੇ ਗੋਨਾ ਸਿੰਘ ਜਵੰਧਾ ਨਿੱਜੀ ਸਹਾਇਕ ਆਦਿ ਵੀ ਮੌਜੂਦ ਸਨ।

Related News