ਘਰ ''ਚ Snake plant ਰੱਖਣ ਤੋਂ ਪਹਿਲਾਂ ਜਾਣੋ ਇਹ Vastu Tips, ਮਿਲੇਗੀ ਤਰੱਕੀ

5/28/2024 10:19:21 AM

ਨਵੀਂ ਦਿੱਲੀ - ਬਹੁਤ ਸਾਰੇ ਲੋਕ ਘਰ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਹਵਾ ਨੂੰ ਸ਼ੁੱਧ ਕਰਨ ਲਈ ਰੁੱਖ ਅਤੇ ਬੂਟੇ ਲਗਾਉਂਦੇ ਹਨ। ਵਾਸਤੂ ਸ਼ਾਸਤਰ ਵਿੱਚ ਬੂਟਿਆਂ ਨੂੰ ਰੱਖਣ ਨਾਲ ਸਬੰਧਤ ਕੁਝ ਨਿਯਮ ਵੀ ਦੱਸੇ ਗਏ ਹਨ, ਜਿਨ੍ਹਾਂ ਦਾ ਧਿਆਨ ਰੱਖਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਕਈ ਲੋਕ ਘਰ ਵਿਚ Snake plant ਲਗਾਉਣਾ ਪਸੰਦ ਕਰਦੇ ਹਨ। ਇਹ ਇਕ ਇਨਡੋਰ ਪਲਾਂਟ ਹੈ, ਜਿਸ ਨੂੰ ਘਰ ਵਿੱਚ ਲਗਾਉਣ ਨਾਲ ਸਕਾਰਾਤਮਕਤਾ ਆਉਂਦੀ ਹੈ। ਪਰ ਤੁਹਾਨੂੰ ਇਸਨੂੰ ਲਗਾਉਣ ਦਾ ਲਾਭ ਤਾਂ ਹੀ ਮਿਲੇਗਾ ਜੇਕਰ ਤੁਸੀਂ ਇਸਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਸਹੀ ਦਿਸ਼ਾ ਵਿੱਚ ਰੱਖੋਗੇ।

ਇਹ ਵੀ ਪੜ੍ਹੋ :   US : ਸੜਕ ਹਾਦਸੇ 'ਚ 25 ਸਾਲਾ ਲੜਕੀ ਦੀ ਮੌਤ,  11 ਨੂੰ ਮਨਾਇਆ ਸੀ ਆਖ਼ਰੀ ਜਨਮਦਿਨ

ਇਸ ਦਿਸ਼ਾ 'ਚ ਰੱਖੋ Snake plant

Snake plant ਨੂੰ ਘਰ ਦੀ ਦੱਖਣ, ਪੂਰਬ ਅਤੇ ਦੱਖਣ-ਪੂਰਬ ਦਿਸ਼ਾ ਵਿੱਚ ਰੱਖਣਾ ਹਮੇਸ਼ਾ ਚੰਗਾ ਹੁੰਦਾ ਹੈ। ਧਿਆਨ ਰਹੇ ਕਿ Snake plant ਨੂੰ ਅਜਿਹੀ ਥਾਂ 'ਤੇ ਰੱਖੋ ਜਿੱਥੇ ਧੁੱਪ ਆਉਂਦੀ ਹੋਵੇ, ਪਰ ਇਹ ਸਿੱਧੇ ਤੌਰ 'ਤੇ ਇਸ ਦੇ ਪੱਤਿਆਂ 'ਤੇ ਨਾ ਡਿੱਗੇ। 

ਇਸ ਥਾਂ 'ਤੇ ਬੂਟਾ ਰੱਖੋ

ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ, Snake plant ਨੂੰ ਪ੍ਰਵੇਸ਼ ਦੁਆਰ ਦੇ ਨੇੜੇ ਜਾਂ ਲਿਵਿੰਗ ਰੂਮ ਜਾਂ ਬੈੱਡਰੂਮ ਵਿੱਚ ਲਗਾਉਣਾ ਚੰਗਾ ਹੁੰਦਾ ਹੈ। ਇਸ ਨਾਲ ਪੂਰੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹਿੰਦਾ ਹੈ। ਅਜਿਹਾ ਕਰਨ ਨਾਲ ਰਿਸ਼ਤਿਆਂ ਵਿੱਚ ਮਿਠਾਸ ਬਣੀ ਰਹਿੰਦੀ ਹੈ। ਪਰ ਬੈੱਡਰੂਮ 'ਚ Snake plant ਲਗਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਬੈੱਡ ਦੇ ਬਿਲਕੁਲ ਸਾਹਮਣੇ ਨਹੀਂ ਸਗੋਂ ਬੈੱਡ ਦੇ ਕੋਲ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ :    ਲਗਜ਼ਰੀ ਸਹੂਲਤਾਂ ਨਾਲ ਲੈਸ ਹੋਵੇਗਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪਾਰਟੀ ਕਰੂਜ਼

ਇਨ੍ਹਾਂ ਥਾਵਾਂ 'ਤੇ ਨਾ ਰੱਖੋ Snake plant

ਇਸ ਪੌਦੇ ਨੂੰ ਕਿਸੇ ਵੀ ਮੇਜ਼ ਜਾਂ ਇਨਡੋਰ ਪੌਦਿਆਂ ਦੇ ਨੇੜੇ ਰੱਖਣ ਤੋਂ ਬਚੋ। ਇਸ ਦੇ ਨਾਲ ਹੀ ਘਰ ਦੇ ਬਾਥਰੂਮ ਵਿੱਚ ਵੀ Snake plant ਲਗਾਇਆ ਜਾ ਸਕਦਾ ਹੈ।

ਸਨੈਕ ਪਲਾਂਟ ਘਰ ਵਿੱਚ ਲਿਆਉਂਦਾ ਹੈ ਖੁਸ਼ਹਾਲੀ ਅਤੇ ਸ਼ਾਂਤੀ ਦਾ ਮਾਹੌਲ

ਘਰ 'ਚ Snake plant ਲਗਾਉਂਦੇ ਸਮੇਂ ਇਨ੍ਹਾਂ ਵਾਸਤੂ ਨਿਯਮਾਂ ਦਾ ਧਿਆਨ ਰੱਖੋ। ਉਹ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੇ ਹਨ। ਇਸ ਨਾਲ ਘਰ ਦੀ ਸਾਰੀ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ। ਘਰ—ਪਰਿਵਾਰ 'ਚ ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਘਰ ਦਾ ਮਾਹੌਲ ਵੀ ਸਾਫ-ਸੁਥਰਾ ਰਹਿੰਦਾ ਹੈ।

ਇਹ ਵੀ ਪੜ੍ਹੋ :     Bank Holidays: ਜੂਨ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor Harinder Kaur