ਜਲੰਧਰ: ਨੌਜਵਾਨ ਦੇ ਕਤਲ ਮਾਮਲੇ ''ਚ ਹਸਪਤਾਲ ’ਚ ਦਾਖ਼ਲ ਦੂਜੇ ਦੀ ਵੀ ਹੋਈ ਮੌਤ, ਸਾਹਮਣੇ ਆਈਆਂ ਅਹਿਮ ਗੱਲਾਂ

05/29/2024 12:17:59 PM

ਜਲੰਧਰ (ਮਾਹੀ)- ਥਾਣਾ ਮਕਸੂਦਾਂ ਅਧੀਨ ਪੈਂਦੇ ਵਿਧੀਪੁਰ ਫਾਟਕ ਨੇੜੇ ਇਕ ਖਾਲੀ ਥਾਂ ’ਤੇ ਕਤਲ ਕੀਤੀ ਇਕ ਨੌਜਵਾਨ ਦੀ ਲਾਸ਼ ਪਈ ਮਿਲੀ ਸੀ। ਮ੍ਰਿਤਕ ਨੌਜਵਾਨ ਦੇ ਨਜ਼ਦੀਕ ਇਕ ਹੋਰ ਵਿਅਕਤੀ ਜ਼ਖ਼ਮੀ ਹਾਲਤ ਵਿਚ ਪਿਆ ਮਿਲਿਆ, ਜਿਸ ਨੂੰ ਲੋਕਾਂ ਨੇ ਪੁਲਸ ਦੇ ਆਉਣ ਤੋਂ ਪਹਿਲਾਂ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਦੀ ਵੀ ਦੇਰ ਸ਼ਾਮ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਸ਼ਿਵ ਕੁਮਾਰ ਵਜੋਂ ਹੋਈ ਹੈ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਇਕ ਜਮੈਟੋ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਿਧੀਪੁਰ ਫਾਟਕ ਨੇੜੇ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਕਸੂਦਾਂ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ, ਜਿਸ ’ਤੇ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਅਤੇ ਸ਼ਨਾਖਤ ਲਈ ਮ੍ਰਿਤਕ ਦੀਆਂ ਤਸਵੀਰਾਂ ਸੋਸ਼ਲ ਸਾਈਟਾਂ ’ਤੇ ਪਾ ਦਿੱਤੀਆਂ ਹਨ। ਵਾਰਦਾਤ ਵਾਲੀ ਥਾਂ ਤੋਂ ਇਕ ਐਕਟਿਵਾ ਵੀ ਬਰਾਮਦ ਹੋਈ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਵੱਲੋਂ ਕੀਤੇ ਗਏ ਜਿਣਸੀ ਸ਼ੋਸ਼ਣ ਦੇ ਮਾਮਲੇ 'ਚ ਸਖ਼ਤ ਐਕਸ਼ਨ
ਸੂਚਨਾ ਮਿਲਣ ਦੇ ਬਾਅਦ ਦਿਹਾਤੀ ਪੁਲਸ ਦੇ ਡੀ. ਐੱਸ. ਪੀ. (ਡੀ) ਲਖਬੀਰ ਸਿੰਘ, ਡੀ. ਐੱਸ. ਪੀ. ਕਰਤਾਰਪੁਰ ਪਲਵਿੰਦਰ ਸਿੰਘ, ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ , ਸੀ. ਆਈ. ਏ. ਇੰਚਾਰਜ ਇੰਸਪੈਕਟਰ ਧਰਮਿੰਦਰ ਕਲਿਆਣ ਪੁਲਸ ਪਾਰਟੀਆਂ ਸਮੇਤ ਮੌਕੇ ’ਤੇ ਪੁੱਜੇ। ਮ੍ਰਿਤਕ ਦੇ ਸਿਰ ’ਤੇ ਡੂੰਘੀ ਸੱਟ ਸੀ ਅਤੇ ਸਰੀਰ ’ਤੇ ਕਈ ਜ਼ਖਮ ਸਨ। ਮੌਕੇ ’ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਅਤੇ ਟੀਮ ਨੇ ਮ੍ਰਿਤਕ ਦੇ ਨੇੜੇ ਪਈਆਂ ਇੱਟਾਂ, ਜਿਨ੍ਹਾਂ ’ਤੇ ਖ਼ੂਨ ਦੇ ਨਿਸ਼ਾਨ ਸਨ, ਤੇਜ਼ਧਾਰ ਚਾਕੂ, ਲੋਹੇ ਦਾ ਬਰੈਸਲੇਟ, ਟੋਪੀ ਅਤੇ ਮ੍ਰਿਤਕ ਦੇ ਟੁੱਟੇ ਹੋਏ ਵਾਲਾਂ ਨੂੰ ਇਕੱਠਾ ਕਰ ਲਿਆ।

PunjabKesari

ਇਸ ਤਰ੍ਹਾਂ ਹੋਈ ਮ੍ਰਿਤਕ ਦੀ ਪਛਾਣ
ਸਿਵਲ ਹਸਪਤਾਲ ’ਚ ਇਲਾਜ ਦੌਰਾਨ ਮਰਨ ਵਾਲੇ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਬੱਬਲ ਪੁੱਤਰ ਗੁਰਨਾਮ ਸਿੰਘ ਵਾਸੀ ਮਨਜੀਤ ਨਗਰ, ਨੇੜੇ ਫੁੱਟਬਾਲ ਚੌਕ ਜਲੰਧਰ ਅਤੇ ਸ਼ਿਵ ਕੁਮਾਰ ਸ਼ਰਮਾ ਪੁੱਤਰ ਰਜਿੰਦਰ ਸ਼ਰਮਾ ਵਾਸੀ ਹਰਨਾਮਦਾਸ ਪੁਰਾ ਵਜੋਂ ਹੋਈ ਹੈ। ਸ਼ਿਵ ਕੁਮਾਰ ਗੱਡੀ ਚਲਾਉਂਦਾ ਸੀ ਅਤੇ ਮਨਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ 2020 ਵਿਚ ਭਾਰਗਵ ਕੈਂਪ ਥਾਣੇ ਵਿਚ ਕੇਸ ਦਰਜ ਹੈ। ਪੁਲਸ ਨੇ ਮ੍ਰਿਤਕ ਮਨਪ੍ਰੀਤ ਦੀ ਉਂਗਲਾਂ ਤੋਂ ਪਛਾਣ ਕੀਤੀ ਅਤੇ ਸ਼ਿਵ ਦੀ ਪਛਾਣ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਕੀਤੀ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

ਲਾਸ਼ ਨੇੜਿਓਂ ਮਿਲੀ ਐਕਟੀਵਾ ਨਿਕਲੀ ਚੋਰੀ
ਜਦੋਂ ਪੁਲਸ ਨੇ ਲਾਸ਼ ਦੇ ਨੇੜਿਓਂ ਮਿਲੀ ਲਾਵਾਰਿਸ ਐਕਟਿਵਾ ਦੀ ਰਜਿਸਟ੍ਰੇਸ਼ਨ ਕਾਪੀ ’ਤੇ ਲਿਖੇ ਪਤੇ ਨੂੰ ਟਰੇਸ ਕੀਤਾ ਤਾਂ ਪਤਾ ਲੱਗਾ ਕਿ ਐਕਟਿਵਾ ਚੋਰੀ ਦੀ ਹੈ, ਜੋਕਿ 24 ਅਪ੍ਰੈਲ ਨੂੰ ਨਿਊ ਅਮਰ ਨਗਰ ਗੁਲਾਬ ਦੇਵੀ ਰੋਡ ਤੋਂ ਚੋਰੀ ਹੋਈ ਸੀ | ਇਸ ਸਬੰਧੀ ਥਾਣਾ ਡਿਵੀਜ਼ਨ ਨੰ. 1 ’ਚ ਮਾਮਲਾ ਦਰਜ ਕੀਤਾ ਗਿਆ ਹੈ। ਦਿਹਾਤੀ ਥਾਣਾ ਮਕਸੂਦਾਂ ਦੇ ਹੱਥ ਇਕ ਆਡੀਓ ਰਿਕਾਰਡਿੰਗ ਆਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਆਦਰਸ਼ ਨਗਰ ਨੇੜੇ ਜੋਮੈਟੋ ਬੁਆਏ ਤੋਂ ਐਕਟਿਵਾ ਸਵਾਰ ਦੋ ਲੁਟੇਰਿਆਂ ਨੇ ਉਸ ਦਾ ਮੋਬਾਇਲ ਫੋਨ ਲੁੱਟ ਲਿਆ ਅਤੇ ਉਹ ਦਾਨਿਸ਼ਮੰਦਾਂ ਵੱਲ ਜਾ ਰਹੇ ਸਨ। ਉਨ੍ਹਾਂ ਨੂੰ ਫੜਨ ਲਈ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਟੀਮਾਂ ਨੇ ਹਾਈਵੇਅ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਕੈਨਿੰਗ ਕੀਤੀ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਹ ਦੋਵੇਂ ਨੌਜਵਾਨ ਕਿੱਥੋਂ ਆਏ ਅਤੇ ਵਿਧੀਪੁਰ ਫਾਟਕ ਤੱਕ ਕਿਵੇਂ ਪਹੁੰਚੇ ਅਤੇ ਕਿਸ ਨੇ ਇਨ੍ਹਾਂ ਦਾ ਕਤਲ ਕੀਤਾ। ਮ੍ਰਿਤਕ ਮਨਪ੍ਰੀਤ ਸਿੰਘ ਦੇ ਕੱਪੜਿਆਂ ’ਚੋਂ ਜਮੈਟੋ ਬੁਆਏ ਦਾ ਮੋਬਾਇਲ ਮਿਲਿਆ ਸੀ। ਪੁਲਸ ਨੇ ਜੋਮੈਟੋ ਬੁਆਏ ਅਰਵਿੰਦ ਪੁੱਤਰ ਚੰਦਰੇਸ਼ਵਰ ਵਾਸੀ ਵਿਜੇ ਕਾਲੋਨੀ ਨੂੰ ਕਾਬੂ ਕਰ ਲਿਆ ਹੈ ਅਤੇ ਪੁਲਸ ਉਸ ਨੂੰ ਨਾਲ ਲੈ ਕੇ ਸਾਰੀ ਘਟਨਾ ਦਾ ਜਾਇਜ਼ਾ ਲੈ ਰਹੀ ਹੈ। ਦੇਰ ਸ਼ਾਮ ਤੱਕ ਉਸ ਤੋਂ ਪੁੱਛਗਿੱਛ ਜਾਰੀ ਸੀ।

PunjabKesari

ਮਨਪ੍ਰੀਤ ਅਤੇ ਸ਼ਿਵ ਕੋਲੋਂ ਸ਼ੱਕੀ ਵਸਤੂ ਬਰਾਮਦ
ਜਦੋਂ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਲਾਸ਼ ਅਤੇ ਇਕ ਜ਼ਖਮੀ ਨੌਜਵਾਨ ਵਿਧੀਪੁਰ ਕੋਲ ਇਕ ਖਾਲੀ ਥਾਂ ’ਤੇ ਪਏ ਹਨ ਤਾਂ ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਮਨਪ੍ਰੀਤ ਦੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਇਕ ਤੇਜ਼ਧਾਰ ਚਾਕੂ, ਨਸ਼ੇ ਵਾਲਾ ਪਦਾਰਥ ਅਤੇ ਹੋਰ ਕਈ ਸਾਮਾਨ ਬਰਾਮਦ ਹੋਇਆ।

ਇਹ ਵੀ ਪੜ੍ਹੋ- ਹਵਸ ਮਿਟਾਉਣ ਲਈ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਕਰਦਾ ਰਿਹਾ ਜਿਣਸੀ ਸ਼ੋਸ਼ਣ, ਇੰਝ ਖੁੱਲ੍ਹਿਆ ਭੇਤ

ਜ਼ੋਮੈਟੋ ਬੁਆਏ ਤੇ ਉਸ ਦੇ ਸਾਥੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ : ਡੀ. ਐੱਸ. ਪੀ. (ਡੀ)
ਦਿਹਾਤੀ ਪੁਲਸ ਦੇ ਡੀ. ਐੱਸ. ਪੀ. (ਡੀ) ਲਖਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਅਸੀਂ ਕਤਲ ਦੇ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਿਸੇ ਨੂੰ ਕਾਬੂ ਕੀਤਾ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਜੋਮੈਟੋ ਬੁਆਏ ਅਤੇ ਉਸ ਦੇ ਇਕ ਸਾਥੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਪੁਲਸ ਮਾਮਲੇ ਦੀ ਜਾਂਚ ਵਿਚ ਰੁੱਝੀ ਹੋਈ ਹੈ ਅਤੇ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਇਸ ਸਬੰਧੀ ਜਦੋਂ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸ ਨੇ ਕਿਸੇ ਨੂੰ ਘੇਰ ਲਿਆ ਹੈ। ਪੁਲਸ ਸੂਤਰਾਂ ਅਨੁਸਾਰ ਜਦੋਂ ਜ਼ੋਮੈਟੋ ਲੜਕੇ ਅਰਵਿੰਦ ਦੀ ਫੋਨ ਲੋਕੇਸ਼ਨ ਚੈੱਕ ਕੀਤੀ ਗਈ ਤਾਂ ਉਸ ਦੀ ਲੋਕੇਸ਼ਨ ਵਿਧੀਪੁਰ ਦੇ ਨੇੜੇ ਨਹੀਂ ਸੀ ਅਤੇ ਪੁਲਸ ਹਾਲੇ ਜਾਂਚ ਕਰ ਰਹੀ ਹੈ।       

ਇਹ ਵੀ ਪੜ੍ਹੋ-ਜਲੰਧਰ ਦੇ ਥਾਣਾ ਮਕਸੂਦਾਂ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ, ਸਾਮਾਨ ਸੜ ਕੇ ਹੋਇਆ ਸੁਆਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News