ਮੁਸਲਿਮ ਭਾਈਚਾਰੇ ਨੇ ਮਨਾਇਆ ਈਦ-ਉੱਲ-ਅਜ਼ਹਾ, ਨਮਾਜ਼ ਅਦਾ ਕਰਕੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਕੀਤੀ ਦੁਆ
Monday, Jun 17, 2024 - 06:15 PM (IST)
ਨਵਾਂਸ਼ਹਿਰ (ਤ੍ਰਿਪਾਠੀ) - ਮੁਸਲਿਮ ਭਾਈਚਾਰੇ ਵੱਲੋਂ ਈਦ-ਉੱਲ-ਅਜ਼ਹਾ (ਬਕਰੀਦ) ਦਾ ਤਿਉਹਾਰ ਅੱਜ ਨਵਾਂਸ਼ਹਿਰ ਦੇ ਬੰਗਾ ਰੋਡ ’ਤੇ ਪੰਜਪੀਰ ਨੇੜੇ ਸਥਿਤ ਮਸਜਿਦ ਕਾਸਿਮ ਈਦਗਾਹ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਮੁਸਲਿਮ ਭਰਾਵਾਂ ਨੇ ਈਦ-ਉੱਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ।
ਇਸ ਮੌਕੇ ਮੁਫ਼ਤੀ ਗੁਲਸ਼ਾਦ ਅਹਿਮਦ ਨੇ ਮੁਸਲਿਮ ਭਾਈਚਾਰੇ ਦੇ ਭਰਾਵਾਂ ਨੂੰ ਤਿਉਹਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦੇ ਹੋਏ ਕਿਹਾ ਕਿ ਜਦੋਂ ਅੱਲ੍ਹਾ ਤਾਲਾ ਨੇ ਆਪਣੇ ਪੈਗੰਬਰ ਹਜ਼ਰਤ ਇਬਰਾਹੀਮ ਅਲੀ ਸਲਾਮ ਨੂੰ ਇਮਤਿਹਾਨ ਵਜੋਂ ਆਪਣੀ ਸਭ ਤੋਂ ਪਿਆਰੀ ਚੀਜ਼ ਕੁਰਬਾਨ ਕਰਨ ਲਈ ਕਿਹਾ ਤਾਂ ਉਹ ਉਨ੍ਹਾਂ ਦੇ ਘਰ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ, ਉਸ ਨੇ ਆਪਣੇ ਪੁੱਤਰ ਇਸਮਾਈਲ ਅਲੀ ਸਲਾਮ ਨੂੰ ਅੱਲ੍ਹਾ ਤਾਲਾ ਦੇ ਹੁਕਮਾਂ ਬਾਰੇ ਦੱਸਿਆ, ਜਿਸ ’ਤੇ ਇਸਮਾਈਲ ਅਲੀ ਸਲਾਮ ਖ਼ੁਸ਼ ਹੋ ਗਿਆ ਅਤੇ ਪੁੱਛਿਆ ਕਿ ਉਸ ਲਈ ਸਭ ਤੋਂ ਕੀਮਤੀ ਚੀਜ਼ ਕੀ ਹੈ? ਕਿਉਂਕਿ ਇਸਮਾਈਲ ਅਲੀ ਸਲਾਮ ਬੁਢਾਪੇ ਵਿਚ ਇਬਰਾਹਿਮ ਅਲੀ ਦਾ ਇਕਲੌਤਾ ਪੁੱਤਰ ਸੀ। ਉਸ ਨੇ ਦੱਸਿਆ ਕਿ ਇਬਰਾਹਿਮ ਦਾ ਬੇਟਾ ਖ਼ੁਸ਼ੀ-ਖ਼ੁਸ਼ੀ ਕੁਰਬਾਨੀ ਦੇਣ ਲਈ ਤਿਆਰ ਹੋ ਗਿਆ।
ਇਹ ਵੀ ਪੜ੍ਹੋ- ਫਗਵਾੜਾ 'ਚ ਟਰੈਕਟਰਾਂ ਦੀ ਰੇਸ ਦੌਰਾਨ ਵਾਪਰੇ ਹਾਦਸੇ ਦੇ ਮਾਮਲੇ 'ਚ DIG ਜਲੰਧਰ ਰੇਂਜ ਨੇ ਲਿਆ ਸਖ਼ਤ ਨੋਟਿਸ
ਜਦੋਂ ਉਸ ਦੀ ਕੁਰਬਾਨੀ ਦਿੱਤੀ ਗਈ ਤਾਂ ਇਸਮਾਈਲ ਦੀ ਥਾਂ ਉਸ ਨੇ ਵੇਖਿਆ ਕਿ ਉਸ ਦਾ ਪੁੱਤਰ ਇਸਮਾਈਲ ਠੀਕ ਸੀ ਅਤੇ ਉਸ ਦੀ ਥਾਂ ’ਤੇ ਬੱਕਰੇ ਵਰਗਾ ਜਾਨਵਰ ਸੀ। ਉਦੋਂ ਤੋਂ ਹੀ ਇਸ ਪਵਿੱਤਰ ਤਿਉਹਾਰ ’ਤੇ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ। ਉਨ੍ਹਾਂ ਸਮੂਹ ਵੀਰਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਦਿਹਾੜੇ ’ਤੇ ਉਹ ਆਪਣੇ ਅੰਦਰ ਦੀਆਂ ਸਾਰੀਆਂ ਬੁਰਾਈਆਂ ਨੂੰ ਤਿਆਗ ਕੇ ਅਜਿਹੇ ਕਾਰਜ ਕਰਨ ਦੀ ਸਹੁੰ ਚੁੱਕਣ ਜੋ ਅੱਲ੍ਹਾ ਨੂੰ ਚੰਗਾ ਲੱਗੇ। ਇਸ ਸਮੇਂ ਆਪਣੇ ਸ਼ਹਿਰ, ਸੂਬੇ ਅਤੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਡਾ. ਨੂਰ ਹਸਨ ਮੁਹੰਮਦ, ਖ਼ੁਸ਼ੀਦ ਇੰਜੀਨੀਅਰ, ਮੁਹੰਮਦ ਹਨੀਫ਼, ਮੁਹੰਮਦ ਵਸੀਮ ਹਾਫ਼ਿਜ਼, ਸਈਦ ਸਲੀਮ, ਅਹਿਮਦ ਮੁਹੰਮਦ, ਮੁਹੰਮਦ ਸ਼ਾਹਿਦ, ਸਰਫ਼ਰਾਜ਼ ਆਲਮ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਹਾਜੀਪੁਰ 'ਚ ਵਾਪਰੇ ਹਾਦਸੇ ਨੇ ਉਜਾੜ 'ਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।