ਨਸ਼ੇ ਖ਼ਿਲਾਫ਼ ਪੰਜਾਬ ਪੁਲਸ ਦੀ ਦਬਿਸ਼! 2 ਔਰਤਾਂ ਨੂੰ ਰੰਗੇ ਹੱਥੀਂ ਕੀਤਾ ਕਾਬੂ

06/22/2024 12:58:51 PM

ਭਵਾਨੀਗੜ੍ਹ (ਕਾਂਸਲ)- ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ਨਸ਼ੇ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਰਵਾਈ ਕਰਨ ਦੇ ਦਿੱਤੇ ਅੰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪੁਲਸ ਮੁਖੀ ਸੰਗਰੂਰ ਸਰਤਾਜ ਸਿੰਘ ਚਹਿਲ ਵੱਲੋਂ ਜ਼ਿਲ੍ਹੇ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ ਸਥਾਨਕ ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੋਂ ਦੋ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਕੇ ਮਾਮਲੇ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਹ ਖ਼ਬਰ ਵੀ ਪੜ੍ਹੋ - ਗੁਆਂਢੀ ਨੇ ਰੋਲ਼ੀ 13 ਸਾਲਾ ਬੱਚੀ ਦੀ ਪੱਤ, 6 ਮਹੀਨਿਆਂ ਤਕ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਬਰਾਏ ਕੇਸੋ ਅਪਰੇਸ਼ਨ ਜਦੋਂ ਪਿੰਡ ਜੌਲੀਆਂ ਪਹੁੰਚੇ ਤਾਂ ਇਥੇ ਪਿੰਡ ’ਚ ਵੜਣ ਸਾਰ ਇਕ ਗਲੀ ’ਚ ਇਕ ਔਰਤ ਨੇ ਪੁਲਸ ਪਾਰਟੀ ਨੂੰ ਦੇਖ ਕੇ ਆਪਣੀ ਚੁੰਨੀ ਦੀ ਬੁੱਕਲ ’ਚੋਂ ਇਕ ਲਿਫ਼ਾਫ਼ਾ ਵਜਨਦਾਰ ਕੱਢ ਕੇ ਕੂੜੇ ਦੇ ਢੇਰ ’ਤੇ ਸੁੱਟ ਦਿੱਤਾ। ਪੁਲਸ ਨੇ ਸੱਕ ਦੇ ਅਧਾਰ ’ਤੇ ਉਕਤ ਔਰਤ ਨੂੰ ਕਾਬੂ ਕਰਕੇ ਜਦੋਂ ਇਸ ਵੱਲੋਂ ਸੁੱਟੇ ਲਿਫ਼ਾਫੇ ਦੀ ਤਲਾਸ਼ੀ ਲਈ ਤਾਂ ਇਸ ਲਿਫ਼ਾਫੇ ਚੋਂ 10ਗ੍ਰਾਂਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਉਕਤ ਔਰਤ ਜਿਸ ਦੀ ਪਛਣਾ ਛਿੰਦੀ ਕੌਰ ਪਤਨੀ ਨਛੱਤਰ ਸਿੰਘ ਵਾਸੀ ਪਿੰਡ ਜੌਲੀਆਂ ਦੇ ਤੌਰ ’ਤੇ ਹੋਈ ਵਿਰੁੱਧ ਨਸ਼ਾ ਵਿਰੋਧੀ ਐਕਟ ਐਨ.ਡੀ. ਐਂਡ ਪੀ.ਐਸ. ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਸਬ ਇੰਸਪੈਕਟਰ ਜਸਪਾਲ ਚੰਦ ਦੀ ਅਗਵਾਈ ਹੇਠ ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਦਿਆਲਗੜ੍ਹ ਤੋਂ ਪਿੰਡ ਜੌਲੀਆਂ ਨੂੰ ਜਾ ਰਹੀ ਸੀ ਤਾਂ ਪਿੰਡ ਜੌਲੀਆਂ ਤੋਂ ਕਰੀਬ 500 ਮੀਟਰ ਪਿੱਛੇ ਇਕ ਔਰਤ ਜਿਸ ਦੇ ਹੱਥ ’ਚ ਇਕ ਲਿਫ਼ਾਫਾ ਫੜਿਆ ਹੋਈਆਂ ਸੀ, ਆਉਂਦੀ ਦਿਖਾਈ ਦਿੱਤੀ ਅਤੇ ਉਕਤ ਔਰਤ ਜਦੋਂ ਉਪਰ ਪੁਲਸ ਪਾਰਟੀ ਨੂੰ ਦੇਖ ਕੇ ਆਪਣਾ ਲਿਫ਼ਾਫਾ ਸੜਕ ਕਿਨਾਰੇ ਸੁੱਟ ਕੇ ਇਕ ਦਮ ਪਿਛੇ ਮੁੜਣ ਲੱਗੀ ਤਾਂ ਪੁਲਸ ਨੇ ਸੱਕ ਦੇ ਅਧਾਰ ’ਤੇ ਉਕਤ ਔਰਤ ਨੂੰ ਕਾਬੂ ਕਰਕੇ ਇਸ ਵੱਲੋਂ ਸੁੱਟੇ ਲਿਫ਼ਾਫੇ ਦੀ ਜਦੋਂ ਤਲਾਸ਼ੀ ਲਈ ਲਿਫ਼ਾਫੇ ’ਚੋਂ 7 ਪੱਕੇ ਨਸ਼ੀਲੀਆਂ ਗੋਲੀਆਂ ਟਰਮਾਡੋਲ ਦੇ ਬਰਾਮਦ ਹੋਏ ਪੁਲਸ ਨੇ ਉਕਤ ਔਰਤ ਜਿਸ ਦੀ ਪਛਾਣ ਬਲਜੀਤ ਕੌਰ ਉਰਫ ਰੱਜੋ ਪਤਨੀ ਗੁਰਪ੍ਰੀਤ ਸਿੰਘ ਉਰਫ ਬੰਟੀ ਵਾਸੀ ਪਿੰਡ ਜੌਲੀਆਂ ਦੇ ਤੌਰ ’ਤੇ ਹੋਈ ਵਿਰੁੱਧ ਨਸ਼ਾ ਵਿਰੋਧੀ ਐਕਟ ਐਨ.ਡੀ. ਐਂਡ ਪੀ.ਐਸ. ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਹੋਟਲ ਦੇ ਕਮਰੇ 'ਚੋਂ ਹਸਪਤਾਲ ਪਹੁੰਚਿਆ ਪ੍ਰੇਮੀ ਜੋੜਾ! ਜਾਣੋ ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀ ਸਹਿਬਾਨਾਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਸੂਬੇ ਅੰਦਰ ਨਸ਼ੇ ਦੇ ਖਾਤਮੇ ਲਈ ਸਖ਼ਤ ਕਦਮ ਚੁੱਕਣ ਦੇ ਦਿੱਤੇ ਅੰਦੇਸ਼ਾਂ ਤੋਂ ਬਾਅਦ ਪੁਲਸ ਵੱਲੋਂ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾ ਕੇ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਅੰਦਰ ਨਸ਼ੇ ਦੀ ਵਿੱਕਰੀ ਵਾਲੇ ਖੇਤਰਾਂ ’ਚ ਪੁਰਾਣੇ ਨਸ਼ੇ ਦੇ ਸਮਗਲਰਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News