ਸੈਂਟਰਲ ਵਾਲਮੀਕ ਸਭਾ ਦੀ ਮੀਟਿੰਗ
Monday, Feb 18, 2019 - 04:02 AM (IST)
ਸੰਗਰੂਰ (ਵਿਕਾਸ)-ਸੈਂਟਰਲ ਵਾਲਮੀਕ ਸਭਾ ਇੰਡੀਆ ਸਬ ਆਫਿਸ ਭਵਾਨੀਗਡ਼੍ਹ ਦੀ ਇਕ ਮੀਟਿੰਗ ਸਭਾ ਦੇ ਕੌਮੀ ਮੀਤ ਪ੍ਰਧਾਨ ਪ੍ਰਗਟ ਸਿੰਘ ਗਮੀ ਕਲਿਆਣ ਦੀ ਅਗਵਾਈ ਹੇਠ ਹੋਈ। ਇਸ ਮੌਕੇ ਗਮੀ ਕਲਿਆਣ ਨੇ ਕਿਹਾ ਕਿ ਸੈਂਟਰਲ ਵਾਲਮੀਕ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਗੇਜਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦੀ ਪੂਰੀ ਟੀਮ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੀ ਆ ਰਹੀ ਹੈ। ਗ਼ਮੀ ਕਲਿਆਣ ਨੇ ਰੋਸ ਜਤਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਗੇਜਾ ਰਾਮ ਨੂੰ ਪਾਰਟੀ ਵਿਚ ਬਣਦਾ ਸਨਮਾਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੇਜਾ ਰਾਮ ਨੂੰ ਜਗਰਾਓਂ ਤੋਂ ਟਿਕਟ ਦਿੱਤੀ ਸੀ ਪਰ ਉਹ ਵੀ ਪਾਰਟੀ ਵੱਲੋਂ ਵਾਪਸ ਲੈ ਲਈ ਗਈ ਸੀ, ਜਿਸ ਕਾਰਨ ਸਮੁੱਚੇ ਵਾਲਮੀਕ ਭਾਈਚਾਰੇ ਅਤੇ ਸੈਂਟਰਲ ਵਾਲਮੀਕ ਸਭਾ ਦੇ ਅਹੁਦੇਦਾਰਾਂ ’ਚ ਰੋਸ ਦੀ ਲਹਿਰ ਹੈ। ਮੀਟਿੰਗ ਦੌਰਾਨ ਸਭਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਸੁਨੀਲ ਜਾਖਡ਼ ਸਮੇਤ ਪਾਰਟੀ ਹਾਈ ਕਮਾਨ ਰਾਹੁਲ ਗਾਂਧੀ ਤੋਂ ਆਗਾਮੀ ਲੋਕ ਸਭਾ ਚੋਣਾਂ ’ਚ ਗੇਜਾ ਰਾਮ ਨੂੰ ਸ੍ਰੀ ਫਤਿਹਗਡ਼੍ਹ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਸਭਾ ਦੇ ਜ਼ਿਲਾ ਪ੍ਰਧਾਨ ਵਿੱਕੀ ਚਾਵਲਾ, ਸ਼ਹਿਰੀ ਪ੍ਰਧਾਨ ਧਰਮਵੀਰ, ਸ਼ਹਿਰੀ ਮੀਤ ਪ੍ਰਧਾਨ ਤਰਸੇਮ ਦਾਸ, ਸਲਾਹਕਾਰ ਅਮਰਜੀਤ ਬੱਬੀ, ਆਫ਼ਿਸ ਇੰਚਾਰਜ ਸੰਦੀਪ ਸਿੰਘ ਤੋਂ ਇਲਾਵਾ ਗੁਰਵਿੰਦਰ ਮਹਿਰਾ, ਸੁਖਪਾਲ ਸੈਂਟੀ, ਭੁਪਿੰਦਰ ਸਿੰਘ, ਸੁਖਦੇਵ ਗਿਰ, ਵਾਸੂ ਰਾਏ ਵੀ ਹਾਜ਼ਰ ਸਨ।
