ਇਸਤਰੀ ਅਕਾਲੀ ਦਲ ਦੀ ਜ਼ਿਲਾ ਬਰਨਾਲਾ ਦੀ ਫੇਰੀ ਸਬੰਧੀ ਮੀਟਿੰਗ

Saturday, Feb 16, 2019 - 03:38 AM (IST)

ਇਸਤਰੀ ਅਕਾਲੀ ਦਲ ਦੀ ਜ਼ਿਲਾ ਬਰਨਾਲਾ ਦੀ ਫੇਰੀ ਸਬੰਧੀ ਮੀਟਿੰਗ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਬੀਬੀ ਹਰਪ੍ਰੀਤ ਕੌਰ ਬਰਨਾਲਾ ਮੈਂਬਰ ਕੋਰ ਕਮੇਟੀ ਦੀ ਅਗਵਾਈ ਅਤੇ ਬੀਬੀ ਸੀਮਾ ਸ਼ਰਮਾ ਕੋਆਰਡੀਨੇਟਰ ਜ਼ਿਲਾ ਬਰਨਾਲਾ ਇਸਤਰੀ ਅਕਾਲੀ ਦਲ ਦੀ ਪ੍ਰਧਾਨਗੀ ਹੇਠ ਬੀਬੀ ਹਰਪ੍ਰੀਤ ਕੌਰ ਬਰਨਾਲਾ ਦੀ ਬਰਨਾਲਾ ਸਥਿਤ ਰਿਹਾਇਸ਼ ਵਿਖੇ ਸਮੂਹ ਜ਼ਿਲੇ ਦੇ ਆਹੁਦੇਦਾਰਾਂ ਨਾਲ ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਦੀ ਜ਼ਿਲਾ ਬਰਨਾਲਾ ਦੀ ਫੇਰੀ ਸਬੰਧੀ ਮੀਟਿੰਗ ਹੋਈ, ਜਿਸ ’ਚ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ ਗਿਆ ਛੇ ਫੀਸਦੀ ਡੀ. ਏ . ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਹੈ। ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਕਿਹਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ’ਚ ਇਸਤਰੀ ਅਕਾਲੀ ਦਲ ਅਹਿਮ ਰੋਲ ਅਦਾ ਕਰੇਗਾ। ਇਸ ਸਮੇਂ ਉਨ੍ਹਾਂ ਨਾਲ ਜ਼ਿਲਾ ਸ਼ਹਿਰੀ ਪ੍ਰਧਾਨ ਪਰਮਿੰਦਰ ਕੌਰ ਰੰਧਾਵਾ, ਦਿਹਾਤੀ ਪ੍ਰਧਾਨ ਜਸਵਿੰਦਰ ਕੌਰ ਠੁੱਲੇਵਾਲ, ਸੂਬਾ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ, ਸੂਬਾ ਜਨਰਲ ਸਕੱਤਰ ਬੇਅੰਤ ਕੌਰ ਬੀਹਲਾ, ਸਾਬਕਾ ਮੈਂਬਰ ਐੱਸ. ਜੀ. ਪੀ. ਸੀ. ਬੀਬੀ ਅਜੈਬ ਕੌਰ ਭੋਤਨਾ, ਜਸਵੰਤ ਕੌਰ ਘੁੰਨਸ, ਬੀਬੀ ਇੰਦਰਜੀਤ ਕੌਰ, ਪਿੰਕੀ ਰਾਣੀ, ਪਰਮਜੀਤ ਕੌਰ ਭੋਤਨਾ, ਪਰਮਜੀਤ ਕੌਰ ਕੱਟੂ, ਪਰਮਜੀਤ ਕੌਰ ਚੀਮਾ, ਬੀਬੀ ਸ਼ਿੰਦਰ ਕੌਰ ਸਾਬਕਾ ਸਰਪੰਚ ਕੱਟੂ, ਬੀਬੀ ਪਰਮਜੀਤ ਕੌਰ ਹਮੀਦੀ, ਬੀਬੀ ਸੁਖਪ੍ਰੀਤ ਕੌਰ ਫਰਵਾਹੀ, ਮਨਜੀਤ ਕੌਰ ਅਤੇ ਲਛਮੀ ਗਰਗ ਆਦਿ ਮੌਜੂਦ ਹਨ।

Related News