ਸਕੂਲ ’ਚ ਬਸੰਤ ਮੇਲੇ ਦਾ ਆਯੋਜਨ
Tuesday, Feb 12, 2019 - 04:24 AM (IST)
ਸੰਗਰੂਰ (ਸੰਜੀਵ)-ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਧੂਰਾ (ਧੂਰੀ) ਵਿਖੇ ਸਕੂਲ ਦੇ ਪ੍ਰਿੰਸੀਪਲ ਅਜੇ ਸ਼ਰਮਾ ਦੀ ਅਗਵਾਈ ਹੇਠ ਬਸੰਤ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਵਿਨੋਦ ਗਰਗ, ਪ੍ਰਧਾਨ ਤਰਸੇਮ ਸਿੰਗਲਾ, ਪ੍ਰਬੰਧਕ ਜੀਵਨ ਜੈਨ, ਪ੍ਰਧਾਨ ਮੰਤਰੀ ਜਨ ਕਲਿਆਣ ਯੋਜਨਾ ਦੇ ਜਿਲਾ ਪ੍ਰਧਾਨ ਪ੍ਰਦੀਪ ਗਰਗ ਤੋਂ ਇਲਾਵਾ ਯਸ਼ਪਾਲ ਜੀ ਵੀ ਮੌਜੂਦ ਰਹੇ। ਬਸੰਤ ਮੇਲੇ ਦੀ ਸ਼ੁਰੂਆਤ ਮਾਂ ਸਰਸਵਤੀ ਦੀ ਤਸਵੀਰ ਅੱਗੇ ਜੋਤੀ ਪ੍ਰਚੰਡ ਕਰਨ ਤੋਂ ਉਪਰੰਤ ਪ੍ਰਾਰਥਨਾ ਕਰ ਕੇ ਕੀਤੀ ਗਈ। ਸਕੂਲ ਦੀ ਵਾਈਸ ਪ੍ਰਿੰਸੀਪਲ ਮਾਧਵੀ ਗਰਗ ਨੇ ਆਏ ਹੋਏ ਸਮੂਹ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕੀਤਾ। ਇਸ ਮੌਕੇ ਬੱਚਿਆਂ ਦਰਮਿਆਨ ਫੈਂਸੀ ਡਰੈੱਸ, ਸੋਲੋ ਡਾਂਸ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਸਮਾਗਮ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵੀ ਚਾਰਮਿੰਗ ਮਦਰ ਅਤੇ ਸਮਾਰਟ ਫਾਦਰ ਮੁਕਾਬਲੇ ’ਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਤ ਵੀ ਕੀਤਾ ਗਿਆ। ਬਸੰਤ ਮੇਲੇ ਦਾ ਸਮਾਪਨ ਵੰਦੇ ਮਾਤਰਮ ਗੀਤ ਗਾ ਕੇ ਕੀਤਾ ਗਿਆ।
