ਸਕੂਲ ’ਚ ਦਸਵੀਂ ਦੇ ਬੱਚਿਆਂ ਨੂੰ ਗੁੱਡ ਲੱਕ ਪਾਰਟੀ
Tuesday, Feb 12, 2019 - 04:23 AM (IST)
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਆਰੀਆਭੱਟ ਇੰਟਰਨੈਸ਼ਨਲ ਸਕੂਲ ’ਚ ਕਲਾਸ ਦਸਵੀਂ ਦੇ ਬੱਚਿਆਂ ਨੂੰ ਗੁੱਡ ਲੱਕ ਪਾਰਟੀ ਵਜੋਂ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਨਾਲ ਹੀ ਬੱਚਿਆਂ ਨੇ ਵੀ ਆਪਣੇ ਸਾਥੀ ਮਿੱਤਰਾਂ ਨਾਲ ਖੂਬ ਮਸਤੀ ਕੀਤੀ। ਸਕੂਲ ਵੱਲੋਂ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਸਕੂਲ ਦਾ ਇਕ ਮਹੱਤਵਪੂਰਨ ਭਾਗ ਹੋਣ ਦਾ ਅਹਿਸਾਸ ਦਿਵਾਉਂਦੇ ਹੋਏ, ਇਹ ਪਾਰਟੀ ਆਯੋਜਿਤ ਕੀਤੀ ਗਈ। ਸਭ ਤੋਂ ਪਹਿਲਾਂ ਭਾਰਤੀ ਪ੍ਰੰਪਰਾ ਅਨੁਸਾਰ ਕਰਦੇ ਹੋਏ ਤਿਲਕ ਲਾ ਕੇ ਬੱਚਿਆਂ ਦਾ ਵੈਲਕਮ ਕੀਤਾ ਗਿਆ। ਬੱਚਿਆਂ ਨੂੰ ਕੰਪਲੀਮੈਂਟਸ ਦੇ ਨਾਲ ਗੇਮਸ ਵੀ ਇਨਜੁਆਏ ਕਰਵਾਈ ਗਈ। ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਵਲੋਂ ਡਾਂਸ ਪ੍ਰਫਾਰਮੈਂਸ ਵੀ ਕੀਤੀ। ਬੱਚਿਆਂ ਦੀ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ । ਇਸ ਦੇ ਨਾਲ ਹੀ ਨੌਵੀਂ ਦੇ ਵਿਦਿਆਰਥੀਆਂ ਨੇ ਵੀ ਡਾਂਸ ਪ੍ਰਫਾਰਮੈਂਸ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼ਸ਼ੀਕਾਂਤ ਮਿਸ਼ਰਾ ਨੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ਬਦਾਂ ਨਾਲ ਸਬੰਧਤ ਕਰਦੇ ਹੋਏ ਆਉਣ ਵਾਲੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪ੍ਰੀਖਿਆ ’ਚ ਸਫਲਤਾ ਅਤੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਜਤਾਈ। ਸਕੂਲ ਮੈਨੇਜਮੈਂਟ ਦੇ ਚੇਅਰਮੈਨ ਰਾਕੇਸ਼ ਗੁਪਤਾ, ਵਾਈਸ ਚੇਅਰਮੈਨ ਰਾਜੀਵ ਮੰਗਲਾ ਅਤੇ ਡਾਇਰੈਕਟਰ ਪ੍ਰਮੋਦ ਅਰੋਡ਼ਾ ਨੇ ਦਸਵੀਂ ਕਲਾਸ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
