ਖਡ਼੍ਹੇ ਮੀਂਹ ਦੇ ਪਾਣੀ ਨਾਲ ਲੋਕਾਂ ਨੂੰ ਕਰਨਾ ਪੈ ਰਿਹੈ ਦਿੱਕਤਾਂ ਦਾ ਸਾਹਮਣਾ
Tuesday, Feb 12, 2019 - 04:22 AM (IST)
ਸੰਗਰੂਰ (ਅਨੀਸ਼)-ਦਫਤਰ ਸਬ-ਤਹਿਸੀਲ ਸ਼ੇਰਪੁਰ ਅੱਗੇ ਮੇਨ ਸਡ਼ਕ ਉਪਰ ਖਡ਼੍ਹੇ ਮੀਂਹ ਦੇ ਪਾਣੀ ਕਾਰਨ ਤਹਿਸੀਲ ਦਫਤਰ ਵਿਚ ਕੰਮ-ਕਾਰ ਕਰਵਾਉਣ ਆਉਂਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਾਣਕਾਰੀ ਦਿੰਦਿਆਂ ਤਹਿਸੀਲ ਪ੍ਰਧਾਨ ਰੁਲਦੂ ਰਾਮ ਗੋਇਲ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਤਹਿਸੀਲ ਦੇ ਗੇਟ ਅੱਗੇ ਪਾਣੀ ਹੀ ਪਾਣੀ ਖਡ਼੍ਹਾ ਹੈ । ਉਨ੍ਹਾਂ ਦੱਸਿਆ ਕਿ ਤਹਿਸੀਲ ਦਫਤਰ ਤੋਂ ਇਲਾਵਾ ਨੇਡ਼ੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਪੈਂਦਾ ਹੈ, ਜਿਸ ਕਰਕੇ ਸਕੂਲ ਵਿਚ ਪਡ਼੍ਹਨ ਆਉਣ ਵਾਲੇ ਬੱਚਿਆਂ ਨੂੰ ਵੀ ਮੀਂਹ ਦੇ ਪਾਣੀ ਵਿਚ ਦੀ ਲੰਘਣਾ ਪੈਂਦਾ ਹੈ । ਗੋਇਲ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵੱਡੇ-ਵੱਡੇ ਵਿਕਾਸ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਤਹਿਸੀਲਾਂ ਅਤੇ ਸਕੂਲਾਂ ਅੱਗੇ ਪਾਣੀ ਦੇ ਛੱਪਡ਼ ਲੱਗੇ ਪਏ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਹਿਸੀਲ ਦਫਤਰ ਅੱਗੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਤਹਿਸੀਲ ਦਫਤਰ ਅੱਗੇ ਖਡ਼੍ਹੇ ਮੀਂਹ ਦੇ ਪਾਣੀ ਨੂੰ ਦਿਖਾਉਂਦੇ ਹੋਏ ਰੁਲਦੂ ਰਾਮ । (ਅਨੀਸ਼)
