ਸੋਨ ਤਮਗਾ ਜਿੱਤ ਕੇ ਵਿਦਿਆਰਥੀਆਂ ਕੀਤਾ ਸਕੂਲ ਦਾ ਨਾਂ ਰੌਸ਼ਨ
Tuesday, Feb 05, 2019 - 04:53 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਸਾਇੰਸ ਉਲੰਪੀਆਡ ਫਾਊਂਡੇਸ਼ਨ ਵਲੋਂ ਕਰਵਾਏ ਗਏ ਐੱਸ. ਓ. ਐੱਫ. ਇੰਟਰਨੈਸ਼ਨਲ ਇੰਗਲਿਸ਼ ਉਲੰਪੀਆਡ ਵਿਚੋਂ ਛੇ ਵਿਦਿਆਰਥੀਆਂ ਨੇ ਸੋਨ ਤਮਗੇ ਜਿੱਤ ਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਘਣਸ਼ਿਆਮ ਦਾਸ ਨਾਇਕ ਨੇ ਦੱਸਿਆ ਕਿ ਇਸ ਵਿਚ ਬੱਚਿਆਂ ਨੇ ਭਾਗ ਲਿਆ ਅਤੇ ਇਸ ’ਚੋਂ ਛੇ ਬੱਚਿਆਂ ਨੇ ਸੋਨ ਤਮਗਾ ਜਿੱਤਿਆ। ਇਸ ਸਮੇਂ ਸਕੂਲ ਪ੍ਰਿੰਸੀਪਲ ਘਣਸ਼ਿਆਮ ਦਾਸ ਨਾਇਕ ਨੇ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਅਤੇ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਸੋਨ ਤਮਗਾ ਜਿੱਤਣ ਵਾਲੇ ਵਿਦਿਆਰਥੀਆਂ ’ਚ ਸਿਮਰਪ੍ਰੀਤ ਸਿੰਘ, ਗੁਰਮੀਤ ਕੌਰ, ਸਹਿਜਪ੍ਰੀਤ ਕੌਰ, ਮਨਰੂਪ ਕੌਰ, ਜਸਕਰਨ ਸਿੰਘ, ਜੈਸਮੀਨ ਕੌਰ ਰਹੇ। ਇਸ ਦੇ ਨਾਲ ਹੀ ਸੰਸਥਾ ਵੱਲੋਂ ਅਧਿਆਪਕਾਂ ਨੂੰ ਵੀ ਸਨਮਾਨਤ ਕੀਤਾ ਗਿਆ, ਜਿਨ੍ਹਾਂ ’ਚ ਜਸਪ੍ਰੀਤ ਸਿੰਘ, ਹਰਵਿੰਦਰ ਸਿੰਘ, ਬਲਜੀਤ ਕੌਰ, ਸ਼ਹਿਨਾਜ਼ ਕੁਰੈਸ਼ੀ, ਰਮਨ ਰਾਣੀ, ਰਜਨੀ ਗੁਪਤਾ, ਅਨੀਤਾ ਰਾਣੀ, ਰੰਗੀਲਾ ਰਾਮ ਠਾਕੁਰ ਰਹੇ।