ਸੰਗਰੂਰ ਪੀ.ਟੀ.ਆਈ.ਯੂਨੀਅਨ ਨੇ ਘੇਰਿਆ ਸਿੱਖਿਆ ਮੰਤਰੀ, ਰੈਸਟ ਹਾਊਸ ਦਾ ਗੇਟ ਤੋੜ ਕੇ ਦਾਖ਼ਲ ਹੋਏ ਅੰਦਰ

Sunday, Sep 05, 2021 - 02:03 PM (IST)

ਸੰਗਰੂਰ (ਹਨੀ ਕੋਹਲੀ): ਪਿਛਲੇ ਲੰਬੇ ਸਮੇਂ ਤੋਂ ਪੀ.ਟੀ.ਆਈ.ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਕੇਸੀਆਂ ’ਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਜਾਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਦਿੱਤਾ ਗਿਆ। ਅੱਜ ਪੀ.ਟੀ.ਆਈ. ਯੂਨੀਅਨ ਵਲੋਂ ਸੰਗਰੂਰ ਦੇ ਪੀ.ਡਬਲਯੂ.ਡੀ. ਰੈਸਟ ਹਾਊਸ ਦਾ ਗੇਟ ਤੋੜ ਕੇ ਉਸ ਦੇ ਅੰਦਰ ਦਾਖ਼ਲ ਹੋਏ।

ਇਹ ਵੀ ਪੜ੍ਹੋ :  ਇਸ ਪਿੰਡ ’ਚ ਬਿਜਲੀ ਦੇ ਬਿੱਲ ਹਿਲਾ ਦਿੰਦੇ ਨੇ ਦਿਲ,ਪੂਰੀ ਘਟਨਾ ਜਾਣ ਹੋ ਜਾਓਗੇ ਹੈਰਾਨ

PunjabKesari

ਪੀ.ਡਬਲਯੂ.ਡੀ. ਰੈਸਟ ਹਾਊਸ ’ਚ ਦਾਖ਼ਲ ਹੋਣ ਦਾ ਕਾਰਨ ਇਹ  ਸੀ ਕਿ ਪਿਛਲੇ 8 ਮਹੀਨਿਆਂ ਤੋਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਆਪਣੇ ਘਰ ਨੂੰ ਛੱਡ ਕੇ ਰੈਸਟ ਹਾਊਸ ’ਚ ਹੀ ਉਨ੍ਹਾਂ ਨੇ ਰਹਿਣ ਬਸੇਰਾ ਬਣਾਇਆ ਹੋਇਆ ਹੈ,ਕਿਉਂਕਿ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਬਾਹਰ ਬੇਰੁਜ਼ਗਾਰ ਸਾਂਝਾ ਮੋਰਚਾ ਵਲੋਂ ਧਰਨਾ ਕੀਤਾ ਜਾ ਰਿਹਾ ਹੈ , ਜਿਸ ਕਾਰਨ ਵਿਜੇਇੰਦਰ ਸਿੰਗਲਾ ਆਪਣੇ ਘਰ ’ਚ ਨਹੀਂ ਜਾ ਰਹੇ ਹਨ। ਪੀ.ਟੀ.ਆਈ. ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਪੈਨਲ ਮੀਟਿੰਗ ਦਾ ਲੇਟਰ ਨਹੀਂ ਮਿਲਦਾ ਉਦੋਂ ਤੱਕ ਸਾਡਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। 

ਇਹ ਵੀ ਪੜ੍ਹੋ :   ਮੋਗਾ: ਛੱਤ ’ਤੇ ਸੋ ਰਹੇ ਟਰੱਕ ਡਰਾਇਵਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

PunjabKesari


Shyna

Content Editor

Related News