ਸ਼ਰਮਨਾਕ! 65 ਸਾਲਾ ਬਜ਼ੁਰਗ ਨੇ ਕੀਤਾ ਬੱਚੀ ਨਾਲ ਜਬਰ-ਜ਼ਨਾਹ
Monday, Nov 18, 2019 - 11:39 AM (IST)

ਸਮਾਣਾ (ਦਰਦ, ਅਸ਼ੋਕ) : ਸ਼ਹਿਰ ਦੀ ਇਕ ਬਸਤੀ ਵਿਚ 65 ਸਾਲਾ ਵਿਅਕਤੀ ਵੱਲੋਂ ਗੁਆਂਢ ਦੀ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਿਟੀ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਸਿਟੀ ਪੁਲਸ ਮੁਖੀ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸ਼ਨੀਵਾਰ ਰਾਤ 9 ਵਜੇ ਉਸ ਦੀ 7 ਸਾਲਾ ਬੇਟੀ ਘਰ ਦੇ ਨੇੜੇ ਇਕ ਦੁਕਾਨ ਤੋਂ ਸਾਮਾਨ ਲੈਣ ਗਈ ਸੀ। ਰਸਤੇ ਵਿਚ ਉਸ ਦੇ ਗੁਆਂਢੀ ਬਜ਼ੁਰਗ ਨੇ ਉਸ ਨੂੰ ਘਰ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਕੁਝ ਦੇਰ ਤੱਕ ਬੱਚੀ ਦੇ ਵਾਪਸ ਨਾ ਆਉਣ ਤੋਂ ਬਾਅਦ ਜਦੋਂ ਉਸ ਦੀ ਭਾਲ ਕੀਤੀ ਤਾਂ ਉਹ ਗੁਆਂਢੀ ਦੇ ਘਰੋਂ ਇਤਰਾਜ਼ਯੋਗ ਹਾਲਤ ਵਿਚ ਮਿਲੀ। ਸਿਟੀ ਪੁਲਸ ਨੇ ਮੁਲਜ਼ਮ ਚੰਦ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ।