ਕੈਪਟਨ ਦਾ ਮਹਿਲ ਘੇਰਣ ਜਾ ਰਹੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ''ਤੇ ਲਾਠੀਚਾਰਜ, ਬੈਂਸ ਦੇ ਪਾਏ ਨੀਲ
Monday, Sep 07, 2020 - 09:31 PM (IST)
ਪਟਿਆਲਾ (ਮਨਦੀਪ ਸਿੰਘ ਜੋਸਨ) : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਕੇ ਉਸ 'ਤੇ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਸੈਂਕੜੇ ਪਾਰਟੀ ਵਰਕਰਾਂ ਨੂੰ ਵਾਈਪੀਐਸ ਚੌਂਕ ਕੋਲ ਪੁਲੀਸ ਨੇ ਘੇਰ ਕੇ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਇਸ ਠਾਲੀਚਾਰਜ ਵਿਚ ਕਈਆਂ ਦੀਆਂ ਪੱਗਾਂ ਉਤਰ ਗਈਆਂ ਤੇ ਬੈਂਸ ਸਮੇਤ ਕਈ ਸਾਰੇ ਕਾਰਕੁਨ ਜ਼ਖ਼ਮੀ ਹੋ ਗਏ । ਪੁਲਸ ਦਾ ਠਾਲੀਚਾਰਜ ਨੇ ਸੰਘਰਸ਼ਕਾਰੀ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ, ਉਨ੍ਹਾਂ ਦੇ ਵੀ ਡਾਂਗਾਂ ਮਾਰੀਆਂ। ਬਾਅਦ ਵਿਚ ਬੈਂਸ ਭਰਾਵਾਂ ਸਮੇਤ 15 ਦੇ ਕਰੀਬ ਸੰਘਰਸ਼ਕਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਕੇਸ ਦਰਜ ਕਰ ਲਿਆ ਗਿਆ ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਫੈਲਾਅ ਦੌਰਾਨ ਮੁੱਖ ਮੰਤਰੀ ਵਲੋਂ ਡੀ. ਜੀ. ਪੀ. ਨੂੰ ਸਖ਼ਤ ਹੁਕਮ
ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਜੇਕਰ ਸਾਧੂ ਸਿੰਘ ਧਰਮਸੋਤ ਬਰਖ਼ਾਸਤ ਨਾ ਕੀਤਾ ਤਾਂ ਉਹ ਦਲਿਤ ਮੰਤਰੀਆਂ, ਵਿਧਾਇਕਾਂ ਤੇ ਹੋਰਾਂ ਦਾ ਘਿਰਾਓ ਕਰਨਗੇ। ਅੱਜ 11 ਵਜੇ ਤੋਂ ਹੀ ਲੋਕ ਇਨਸਾਫ਼ ਪਾਰਟੀ ਦੇ ਕਾਰਕੁਨ ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ 'ਤੇ ਇਕੱਤਰ ਹੋਣੇ ਸ਼ੁਰੂ ਹੋ ਗਏ, ਪਟਿਆਲਾ ਅੰਦਰ ਦਾਖਲ ਹੋਣ ਲਈ ਮੁੱਖ ਸੜਕਾਂ 'ਤੇ ਪੁਲੀਸ ਨੇ ਭਾਰੀ ਤਾਇਨਾਤੀ ਕਰਕੇ ਨਾਕੇ ਲਗਾਏ ਹੋਏ ਸਨ ਫਿਰ ਵੀ ਵੱਡੀ ਗਿਣਤੀ ਕਾਰਕੁਨ ਪਟਿਆਲਾ ਅੰਦਰ ਦਾਖਲ ਹੋ ਗਏ। ਇੱਥੇ ਤਕਰੀਰਾਂ ਹੋਣ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਲਛਮਣ ਸਿੰਘ ਸਮੇਤ ਵੱਡੀ ਗਿਣਤੀ ਕਾਰਕੁਨਾਂ ਨੇ ਨਿਊ ਮੋਤੀ ਮਹਿਲ ਵੱਲ ਮਾਰਚ ਕਰਨਾ ਸ਼ੁਰੂ ਕੀਤਾ, ਮਾਰਚ ਕਰਦੇ ਹੋਏ ਉਹ ਜਦੋਂ ਹੀ ਵਾਈਪੀਐਸ ਚੌਂਕ ਕੋਲ ਪੁੱਜੇ ਤਾਂ ਇੱਥੇ ਵੱਡੀ ਗਿਣਤੀ ਪੁਲਸ ਮੌਜੂਦ ਸੀ । ਜਦੋਂ ਬੈਂਸ ਭਰਾ ਆਪਣੇ ਸਾਥੀਆਂ ਸਮੇਤ ਵਾਈ. ਪੀ ਐੱਸ ਚੌਕ ਪੁੱਜੇ ਤਾਂ ਪੁਲਸ ਨੂੰ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਉਹ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਬਜ਼ਿੱਦ ਸਨ, ਇਸ ਕਰਕੇ ਉਹ ਮੋਤੀ ਮਹਿਲ ਵੱਲ ਜਾਣ ਲਈ ਧੱਕਾ ਕਰ ਰਹੇ ਸਨ, ਇਸ ਦੌਰਾਨ ਸਥਿਤੀ ਕਾਫ਼ੀ ਗੰਭੀਰ ਹੋ ਗਈ ਤਾਂ ਪੁਲਸ ਨੇ ਆਗੂਆਂ ਅਤੇ ਕਾਰਕੁਨਾਂ ਤੇ ਅੰਨ੍ਹੇਵਾਹ ਲਾਠੀਆਂ ਵਰਾ ਦਿੱਤੀਆ।
ਇਹ ਵੀ ਪੜ੍ਹੋ : ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਸਰਪੰਚ ਦਾ ਤੁਗਲਕੀ ਫਰਮਾਨ, ਸੁਣ ਰਹਿ ਜਾਓਗੇ ਹੈਰਾਨ
ਇਸ ਵੇਲੇ ਸਿਮਰਜੀਤ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਕਾਫ਼ੀ ਜਣੇ ਜ਼ਖ਼ਮੀ ਹੋ ਗਏ। ਸੀ. ਆਈ. ਡੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵੇਲੇ ਬੈਂਸ ਭਰਾਵਾਂ ਸਮੇਤ 15 ਜਣਿਆ ਨੂੰ ਹਿਰਾਸਤ ਵਿਚ ਲਿਆ ਗਿਆ, ਸਿਮਰਜੀਤ ਸਿੰਘ ਬੈਂਸ ਦੇ ਕਾਫ਼ੀ ਡਾਂਗਾਂ ਵੱਜੀਆਂ, ਜਿਸ ਕਰਕੇ ਉਸ ਦੇ ਸਰੀਰ ਦੇ ਨੀਲ ਪੈ ਗਏ। ਇਸੇ ਤਰ੍ਹਾਂ ਇਕ ਹੋਰ ਕਾਰਕੁਨ ਦੇ ਡਾਂਗ ਗਹਿਰੀ ਵੱਜੀ ਇਸ ਕਰਕੇ ਉਸ ਦੇ ਖ਼ੂਨ ਵੀ ਵਗਣ ਲੱਗ ਪਿਆ, ਬਾਕੀ ਆਗੂਆਂ ਅਤੇ ਕਾਰਕੁਨਾਂ ਤੇ ਗੁੱਝੀਆਂ ਸੱਟਾਂ ਲੱਗੀਆਂ ਤੇ ਪੱਗਾਂ ਵੀ ਉਤਰ ਗਈਆਂ। ਜਦੋਂ ਫੇਰ ਵੀ ਬੈਂਸ ਭਰਾ ਤੇ ਪਾਰਟੀ ਕਾਰਕੁਨ ਮੋਤੀ ਮਹਿਲ ਵੱਲ ਜਾਣ ਲਈ ਬਜ਼ਿਦ ਸਨ ਤਾਂ ਉਨ੍ਹਾਂ ਨੂੰ ਹਿਰਾਸਤ ਵਿਚ ਲੈਣਾ ਪਿਆ, ਹਿਰਾਸਤ ਵਿਚ ਲੈ ਕੇ ਉਨ੍ਹਾਂ ਨੂੰ ਸਿਵਲ ਲਾਈਨ ਥਾਣੇ ਵਿਚ ਭੇਜਿਆ ਗਿਆ।
ਇਹ ਵੀ ਪੜ੍ਹੋ : ਫਿਰ ਸ਼ਰਮਸਾਰ ਹੋਈ ਇਨਸਾਨੀਅਤ, 13 ਸਾਲਾ ਕੁੜੀ ਨੇ ਪੁਲਸ ਸਾਹਮਣੇ ਖੋਲ੍ਹੀ ਮਾਂ ਤੇ ਭਰਾ ਦੀ ਗੰਦੀ ਕਰਤੂਤ
ਇਸ ਵੇਲੇ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਜਦੋਂ ਤੱਕ ਰਾਣਾ ਗੁਰਜੀਤ ਦੀ ਤਰ੍ਹਾਂ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਵਾ ਕੇ ਉਸ ਵਿਰੁੱਧ ਕੇਸ ਦਰਜ ਨਹੀਂ ਕਰਵਾ ਦਿੰਦੇ ਉਹ ਚੁੱਪ ਕਰਕੇ ਨਹੀਂ ਬੈਠਣਗੇ। ਉਨ੍ਹਾਂ ਇੱਥੇ ਇਕ ਹੋਰ ਐਲਾਨ ਕੀਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਨਾ ਕੀਤਾ ਤਾਂ ਉਹ ਪੰਜਾਬ ਦੇ ਕਾਂਗਰਸੀ ਦਲਿਤ ਮੰਤਰੀਆਂ, ਦਲਿਤ ਮੈਂਬਰ ਪਾਰਲੀਮੈਂਟ ਤੇ ਦਲਿਤ ਵਿਧਾਇਕਾਂ ਦਾ ਘਿਰਾਓ ਕਰਨਗੇ ਤੇ ਉਨ੍ਹਾਂ ਨੂੰ ਇਹ ਪੁੱਛਣਗੇ ਕਿ ਉਨ੍ਹਾਂ ਦੇ ਵਿਦਿਆਰਥੀਆਂ ਦਾ ਇਕ ਮੰਤਰੀ ਕਰੋੜਾਂ ਰੁਪਏ ਕਥਿਤ ਖਾ ਗਿਆ ਪਰ ਤੁਸੀਂ ਚੁੱਪ ਕਿਉਂ ਬੈਠੇ ਹੋ, ਉਹ ਦਲਿਤਾਂ ਦਾ ਸਰਟੀਫਿਕੇਟ ਲਗਾ ਕੇ ਮੰਤਰੀ ਵਿਧਾਇਕ ਬਣੇ ਹਨ ਕੀ ਉਨ੍ਹਾਂ ਦਾ ਫ਼ਰਜ਼ ਨਹੀਂ ਬਣਦਾ ਕਿ ਉਹ ਦਲਿਤਾਂ ਦੇ ਹੱਕਾਂ ਪ੍ਰਤੀ ਸੰਘਰਸ਼ ਕਰਨ। ਇਸ ਵੇਲੇ ਵੱਡੀ ਲੋਕ ਇਨਸਾਫ਼ ਪਾਰਟੀ ਦੇ ਵੱਡੀ ਗਿਣਤੀ ਆਗੂ ਤੇ ਕਾਰਕੁਨ ਮੌਜੂਦ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਵੀਡੀਓ 'ਚ ਦੇਖੋ ਪੂਰੀ ਘਟਨਾ
ਬੈਂਸ ਨੇ ਮੀਡੀਆ ਨੂੰ ਆਪਣੀਆਂ ਲੱਤਾਂ ਤੇ ਪਏ ਨੀਲ ਦਿਖਾਏ
ਪੁਲਸ ਦੀਆਂ ਡਾਂਗਾਂ ਨਾਲ ਆਪਣੀਆਂ ਲੱਤਾਂ 'ਤੇ ਪਏ ਨੀਲ ਦਿਖਾਉਂਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਕ ਵਿਧਾਇ ਤੇ ਇਸ ਤਰ੍ਹਾਂ ਪੰਜਾਬ ਪੁਲਸ ਵੱਲੋਂ ਡਾਂਗਾਂ ਚਲਾਈਆਂ ਜਿਵੇਂ ਅਸੀਂ ਅਪਰਾਧੀ ਹੁੰਦੇ ਹਾਂ, ਉਸ ਨੇ ਲਲਕਾਰ ਕੇ ਪੁਲਸ ਅਧਿਕਾਰੀ ਨੂੰ ਕਿਹਾ 'ਆਜਾ ਚੀਮੇ ਮੈਂ ਤੈਨੂੰ ਦਿਖਾਵਾਂ ਤੇਰੀਆਂ ਡਾਂਗਾਂ ਦੀ ਕਰਤੂਤ' ਉਸ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਪੁਲਸ ਹੈ ਜੋ ਇਨਸਾਫ਼ ਮੰਗਦੇ ਲੋਕਾਂ ਤੇ ਡਾਂਗਾਂ ਚਲਾਉਂਦੀ ਹੈ। ਉਸ ਨੇ ਕਿਹਾ ਇਸ ਦਾ ਬਦਲਾ ਪੰਜਾਬ ਦੇ ਲੋਕ ਲੈਣਗੇ।