ਦਿੱਲੀ-ਲਾਹੌਰ ਸਦਾ-ਏ-ਸਰਹੱਦ ਬੱਸ ਭੋਗਪੁਰ ਜਾਮ ''ਚ ਫਸੀ

Friday, Dec 08, 2017 - 03:12 PM (IST)

ਦਿੱਲੀ-ਲਾਹੌਰ ਸਦਾ-ਏ-ਸਰਹੱਦ ਬੱਸ ਭੋਗਪੁਰ ਜਾਮ ''ਚ ਫਸੀ

ਭੋਗਪੁਰ (ਰਾਣਾ ਭੋਗਪੁਰੀਆ) — ਸ਼ੁੱਕਰਵਾਰ ਦੁਪਹਿਰ ਲਗਭਗ ਪੌਣੇ ਦੋ ਵਜੇ ਦੇ ਕਰੀਬ ਦਿੱਲੀ-ਲਾਹੌਰ ਸਦਾ-ਏ-ਸਰਹੱਦ ਬੱਸ ਭੋਗਪੁਰ 'ਚ ਅਚਾਨਕ ਜਾਮ 'ਚ ਫਸ ਗਈ ਤੇ ਇਸ ਨੂੰ ਭੋਗਪੁਰ ਕਰਾਸ ਕਰਨ 'ਚ  ਹੀ ਲਗਭਗ ਪੰਦਰਾ ਮਿੰਟ ਲੱਗ ਗਏ। ਜਲੰਧਰ-ਅੰਮ੍ਰਿਤਸਰ ਰੋਡ ਤੋਂ ਬਦਲਵੇਂ ਰੂਟ ਰਾਹੀਂ ਇਹ ਬੱਸ ਅੰਮ੍ਰਿਤਸਰ ਜਾ ਰਹੀ ਸੀ। ਜਾਮ ਕਾਰਨ ਬੱਸ ਦੇ ਨਾਲ ਚੱਲ ਰਹੀ ਸੁਰੱਖਿਆ ਫੋਰਸ ਤੇ ਭੋਗਪੁਰ ਪੁਲਸ ਦੇ ਹੱਥ ਪੈਰ ਫੁਲ ਗਏ। ਬੜੀ ਜੱਦੋ-ਜਹਿਦ ਉਪਰੰਤ ਦਿੱਲੀ ਲਾਹੌਰ ਬੱਸ ਨੂੰ ਭੋਗਪੁਰ 'ਚੋਂ ਲੰਘਾਇਆ ਗਿਆ। 
ਜ਼ਿਕਰਯੋਗ ਹੈ ਕਿ ਭੋਗਪੁਰ ਜੀ. ਟੀ. ਰੋਡ ਤੇ ਨਾਜਾਇਜ਼ ਪਾਰਕਿੰਗ ਕਾਰਨ ਅਕਸਰ ਜਾਮ ਲੱਗਿਆ ਰਹਿੰਦਾ ਹੈ ਤੇ ਇਸ ਜਾਮ 'ਚ ਕਈ ਵਾਰ ਐਂਬੂਲੈਂਸ ਆਦਿ ਵਾਹਨ ਵੀ ਫੱਸ ਜਾਂਦੇ ਹਨ। ਪੁਲਸ ਭੋਗਪੁਰ ਤੇ ਟ੍ਰੈਫਿਕ ਪੁਲਸ ਨਿੱਤ-ਦਿਨ ਭੋਗਪੁਰ 'ਚ ਲਗਦੇ ਜਾਮ ਨੂੰ ਹਟਾਉਣ 'ਚ ਅਸਫਲ ਰਹੀ ਹੈ।


Related News