ਫ਼ਿਰ ਸ਼ੁਰੂ ਹੋਈ ਅਕਾਲੀ-ਭਾਜਪਾ ਗੱਠਜੋੜ ਦੀ ਚਰਚਾ! ਇਸ ਗੱਲ ''ਤੇ ਫਸਿਆ ਪੇਚ
Tuesday, Jun 24, 2025 - 02:33 PM (IST)

ਲੁਧਿਆਣਾ (ਹਿਤੇਸ਼): ਹਲਕਾ ਵੈਸਟ ਦੀ ਉਪ ਚੋਣ ਵਿਚ ਹਾਰ ਦੇ ਬਾਅਦ ਫਿਰ ਅਕਾਲੀ ਭਾਜਪਾ ਗੱਠਜੋੜ ਦੀ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਅਕਾਲੀ ਭਾਜਪਾ ਲੰਮੇ ਸਮੇਂ ਤੱਕ ਕੇਂਦਰ ਅਤੇ ਰਾਜ ਦੀ ਰਾਜਨੀਤੀ ਵਿਚ ਇਕੱਠੇ ਰਹੇ ਹਨ ਅਤੇ ਸਰਕਾਰ ਵੀ ਬਣਾਈ ਪਰ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡ ਦਿੱਤਾ ਅਤੇ ਇਸਦੇ ਬਾਅਦ ਤੋਂ ਦੋਵੇਂ ਪਾਰਟੀਆਂ ਅਲੱਗ ਅਲੱਗ ਚੋਣ ਲੜ ਰਹੀਆਂ ਹਨ ਪਰ ਇਸ ਦੌਰਾਨ ਅਕਾਲੀ ਭਾਜਪਾ ਨੂੰ ਕੋਈ ਸਫਲਤਾ ਨਹੀਂ ਮਿਲੀ ਸਗੋਂ ਅਕਾਲੀ ਭਾਜਪਾ ਇਕ ਦੇ ਬਾਅਦ ਇਕ ਚੋਣ ਹਾਰਨ ਦੀ ਵਜ੍ਹਾ ਨਾਲ ਪੰਜਾਬ ਦੀ ਸਿਆਸਤ ਦੇ ਹਾਸ਼ੀਏ ’ਤੇ ਜਾ ਰਹੀ ਹੈ। ਇਹੀ ਹਾਲ ਹਲਕਾ ਵੈਸਟ ਦੀ ਉਪ ਚੋਣ ਵਿਚ ਦੇਖਣ ਨੂੰ ਮਿਲ ਰਿਹਾ ਹੈ ਜਦ ਅਕਾਲੀ ਭਾਜਪਾ ਤੀਜੇ ਅਤੇ ਚੌਥੇ ਨੰਬਰ ’ਤੇ ਸੀਮਿਤ ਹੋ ਕੇ ਰਹਿ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਇਨ੍ਹਾਂ ਮੰਤਰੀਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ!
ਜਿਸਦੇ ਬਾਅਦ ਇਕ ਵਾਰ ਫਿਰ ਅਕਾਲੀ ਭਾਜਪਾ ਗਠਜੋੜ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਕਿਉਂਕਿ ਅਕਾਲੀ ਭਾਜਪਾ ਦੀ ਵੋਟ ਦਾ ਅੰਕੜਾ 30 ਹਜ਼ਾਰ ਤੋਂ ਪਾਰ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਸਿਆਸੀ ਗਲਿਆਰਿਆਂ ਵਿਚ ਚਰਚਾ ਹੋ ਰਹੀ ਹੈ ਕਿ ਜੇਕਰ ਅਕਾਲੀ ਭਾਜਪਾ ਇਕੱਠੇ ਹੋਣ ਤਾਂ 2027 ਦੀਆਂ ਵਿਧਾਨ ਸਭਾ ਚੋਣ ਵਿਚ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁੱਦੇ ’ਤੇ ਅੰਦਰਖਾਤੇ ਕਵਾਇਦ ਕਾਫੀ ਦੇਰ ਤੋਂ ਚੱਲ ਰਹੀ ਹੈ ਪਰ ਅਕਾਲੀ ਦਲ ਦਲ ਗੁਟਬਾਜ਼ੀ ਦੇ ਕਾਰਨ ਭਾਜਪਾ ਹਾਮੀ ਨਹੀਂ ਭਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ 'ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ ਬਣ ਸਕਦੇ ਹਨ ਮੰਤਰੀ
ਜਿਵੇਂ ਕਿ 'ਜਗ ਬਾਣੀ' ਵੱਲੋਂ ਪਹਿਲਾਂ ਹੀ ਸਾਫ ਕਰ ਦਿੱਤਾ ਗਿਆ ਸੀ ਕਿ ਹਲਕਾ ਵੈਸਟ ਦੀ ਉਪ ਚੋਣ ਵਿਚ ਅਕਾਲੀ ਦਲ ਨੂੰ ਹੁਣ ਤੱਕ ਦੀ ਸਭ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਖਬਰ ’ਤੇ ਮੋਹਰ ਲੱਗ ਗਈ ਹੈ ਅਤੇ ਲਗਭਗ 8 ਹਜ਼ਾਰ ਵੋਟ ਦੇ ਨਾਲ ਅਕਾਲੀ ਦਲ ਚੌਥੇ ਨੰਬਰ ’ਤੇ ਆ ਗਿਆ ਹੈ ਇਥੋਂ ਤੱਕ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਵੀ 2000 ਵੋਟ ਡਾਊਨ ਹੋ ਗਈ ਹੈ ਕਿਉਂਕਿ ਉਸ ਸਮੇਂ ਮਹੇਸ਼ ਇੰਦਰ ਗਰੇਵਾਲ ਨੂੰ 10 ਹਜ਼ਾਰ ਤੋਂ ਜ਼ਿਆਦਾ ਵੋਟ ਮਿਲੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8