ਗੁਰਦੁਆਰਾ ਸਾਹਿਬ ''ਚ ਮੱਥਾ ਟੇਕਦਿਆਂ ਸਿੱਖ ਸ਼ਰਧਾਲੂ ਦੀ ਮੌਤ, ਵੇਖੋ ਮੌਕੇ ਦੀ ਵੀਡੀਓ
Tuesday, Sep 08, 2026 - 01:58 PM (IST)
ਲੁਧਿਆਣਾ (ਮਹਿੰਦਰੂ): ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਸਮੇਂ ਇਕ ਸਿੱਖ ਸ਼ਰਧਾਲੂ ਦੀ ਅਚਾਨਕ ਮੌਤ ਹੋ ਗਈ। ਸਿੱਖ ਸ਼ਰਧਾਲੂ ਦੀ ਪਛਾਣ ਪਿੰਡ ਭੈਰੋ ਮੁੰਨਾ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਵਜੋਂ ਹੋਈ ਹੈ। ਇਹ ਸਾਰੀ ਘਟਨਾ ਗੁਰੂਘਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਈ।
ਜਾਣਕਾਰੀ ਮੁਤਾਬਕ, ਪਿੰਡ ਭੈਰੋ ਮੁੰਨਾ ਦਾ ਰਹਿਣ ਵਾਲਾ ਇੰਦਰਜੀਤ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ। ਇਸ ਦੌਰਾਨ ਉਸ ਨੇ ਗੁਰੂ ਕੀ ਗੋਲਕ ਵਿਚ ਭੇਟਾ ਪਾਈ ਤੇ ਹੱਥ ਜੋੜ ਕੇ ਖੜ੍ਹਾ ਹੋ ਗਿਆ। ਕੁਝ ਸਕਿੰਟਾਂ ਵਿਚ ਹੀ ਖੜ੍ਹੇ-ਖੜ੍ਹੇ ਦੀ ਤਬੀਅਤ ਵਿਗੜੀ ਤੇ ਉਹ ਹੇਠਾਂ ਡਿੱਗ ਪਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੀ ਸਰੀਰ ਤਿਆਗ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
